ਟੈਸਟਿੰਗ ਦੇ ਦੌਰਾਨ ਸਪਾਟ ਹੋਈ ਭਾਰਤ ਦੀ ਪਹਿਲੀ ਇਲੈਕਟ੍ਰਿਕ ਬਾਈਕ
Sunday, Jan 06, 2019 - 06:06 PM (IST)

ਆਟੋ ਡੈਸਕ- ਭਾਰਤ ਦੀ ਪਹਿਲੀ ਇਲੇਕਟ੍ਰਿਕ ਬਾਈਕ ਟਾਰਕ ਟੀ6ਐਕਸ ਦੀ ਟੈਸਟਿੰਗ ਦੇ ਦੌਰਨ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦੇਸ਼ ਦੀ ਪਹਿਲੀ ਇਲੈਕਟ੍ਰਿਕ ਬਾਈਕ ਇਸ ਸਾਲ ਉਤਾਰੇਗੀ ਤੇ ਇਸ 'ਚ ਟਾਰਕ ਟੀ6 ਐਕਸ ਟੈਸਟ ਕਰਦੇ ਹੋਏ ਸਪਾਟ ਹੋਈਆਂ ਹਨ। ਦੱਸ ਦੇਈਏ, ਇਲੈਕਟ੍ਰਿਕ ਮੋਟਰਸਾਈਕਲ ਟਾਰਕ ਟੀ6 ਐਕਸ ਦੀ ਪ੍ਰੀ ਬੁਕਿੰਗ ਕੰਪਨੀ ਦੀ ਵੈੱਬਸਾਈਟ 'ਤੇ ਕੀਤੀ ਜਾ ਸਕਦੀ ਹੈ।
ਇਹ ਬਾਈਕ ਇਕ ਵਾਰ ਚਾਰਜ ਕਰਨ 'ਤੇ 100 ਕਿ. ਮੀ. ਚੱਲ ਸਕਦੀ ਹੈ ਤੇ ਬਾਈਕ ਨੂੰ 6 ਕਿਲੋਵਾਟ (8 ਬੀ. ਐੱਚ. ਪੀ) ਦੇ ਇਲੈਕਟ੍ਰਿਕ ਮੋਟਰ ਨਾਲ ਪਾਵਰ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ 200 ਸੀ. ਸੀ ਇੰਜਣ ਵਾਲੀ ਮੋਟਰਸਾਈਕਲ ਦੇ ਬਰਾਬਰ ਹੈ। ਇਸ ਨੂੰ ਭਾਰਤ ਦੇ ਹੀ ਇਕ ਸਟਾਰਟਅਪ ਨੇ ਡਿਵੈੱਲਪ ਕੀਤਾ ਹੈ ਤੇ 2016-17 ਤੋਂ ਹੀ ਇਸ ਦਾ ਕੰਸੈਪਟ ਸਾਹਮਣੇ ਆ ਚੁੱਕਿਆ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਨਵੀਂ ਬਾਈਕ ਦੀ ਕੀਮਤ 1,24,999 ਰੁਪਏ ਦੇ ਕਰੀਬ ਹੈ ਤੇ ਜਲਦੀ ਹੀ ਇਸ ਦੀ ਡਿਲੀਵਰੀ ਦੀ ਉਮੀਦ ਕੀਤੀ ਜਾ ਰਹੀ ਹੈ। ਮਿਲੀ ਤਸਵੀਰਾਂ ਇਸ ਬਾਈਕ ਦੇ ਡਿਜ਼ਾਈਨ ਨੂੰ ਕਾਫ਼ੀ ਸ਼ਾਨਦਾਰ ਵਿਖਾਇਆ ਗਿਆ ਹੈ।