ਅੱਜ ਲਾਂਚ ਹੋਵੇਗਾ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਕੈਮਰਾ Phone! ਜਾਣੋ Features ਤੇ ਕੀਮਤ
Saturday, Feb 28, 2026 - 10:56 AM (IST)
ਗੈਜੇਟ ਡੈਸਕ - ਸਮਾਰਟਫੋਨ ਬ੍ਰਾਂਡ ਸ਼ਾਓਮੀ ਅੱਜ ਭਾਰਤ ਸਮੇਤ ਗਲੋਬਲ ਮਾਰਕੀਟ 'ਚ ਆਪਣੀ ਨਵੀਂ ਫਲੈਗਸ਼ਿਪ Xiaomi 17 ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਲਾਈਨਅੱਪ 'ਚ Xiaomi 17 ਅਤੇ Xiaomi 17 Ultra ਸਮਾਰਟਫੋਨ ਸ਼ਾਮਲ ਹੋਣਗੇ, ਜਿਸ ਦੇ ਨਾਲ Xiaomi Pad 8 ਟੈਬਲੇਟ ਵੀ ਪੇਸ਼ ਕੀਤਾ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ Xiaomi 17 Ultra ਦਾ ਕੈਮਰਾ ਇੰਨਾ ਦਮਦਾਰ ਹੈ ਕਿ ਇਹ ਭਾਰਤ ਦਾ ਸਭ ਤੋਂ ਪਾਵਰਫੁੱਲ ਕੈਮਰਾ ਫੋਨ ਹੋ ਸਕਦਾ ਹੈ।
Xiaomi 17 Ultra ਦੇ ਸ਼ਾਨਦਾਰ ਫੀਚਰਸ
ਸਰੋਤਾਂ ਅਨੁਸਾਰ, Xiaomi 17 Ultra 'ਚ 6.9-ਇੰਚ ਦੀ LTPO AMOLED ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਫੋਨ 'ਚ ਸਭ ਤੋਂ ਆਧੁਨਿਕ Snapdragon 8 Elite Gen 5 ਸੈਸਰ ਅਤੇ Android 16 'ਤੇ ਅਧਾਰਤ HyperOS 3 ਮਿਲੇਗਾ। ਫੋਟੋਗ੍ਰਾਫੀ ਲਈ ਇਸ 'ਚ Leica ਟਿਊਨਡ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਹੈ, ਜਿਸ 'ਚ :-
50MP ਦਾ ਪ੍ਰਾਇਮਰੀ ਸੈਂਸਰ।
50MP ਅਲਟਰਾਵਾਈਡ ਕੈਮਰਾ।
200MP ਦਾ ਪੈਰੀਸਕੋਪ ਟੈਲੀਫੋਟੋ ਲੈਂਸ ਸ਼ਾਮਲ ਹੈ।
ਸੈਲਫੀ ਲਈ ਫੋਨ ਦੇ ਫਰੰਟ 'ਚ 50MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਇਸ 'ਚ 6,800mAh ਦੀ ਵੱਡੀ ਬੈਟਰੀ ਹੈ ਜੋ 90W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Xiaomi 17 ਅਤੇ Pad 8 'ਚ ਕੀ ਹੈ ਖਾਸ?
ਸਟੈਂਡਰਡ Xiaomi 17 'ਚ 6.3-ਇੰਚ ਦੀ OLED ਡਿਸਪਲੇਅ ਅਤੇ 7,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 100W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਦੂਜੇ ਪਾਸੇ, Xiaomi Pad 8 ਟੈਬਲੇਟ 'ਚ 11.2-ਇੰਚ ਦੀ 3.2K ਡਿਸਪਲੇਅ, 9,200mAh ਬੈਟਰੀ ਅਤੇ Snapdragon 8s Gen 4 ਪ੍ਰੋਸੈਸਰ ਮਿਲੇਗਾ।
ਕੀ ਹੋਵੇਗੀ ਕੀਮਤ?
ਲੀਕ ਹੋਈਆਂ ਰਿਪੋਰਟਾਂ ਮੁਤਾਬਕ ਭਾਰਤ 'ਚ ਇਨ੍ਹਾਂ ਦੀਆਂ ਸੰਭਾਵਿਤ ਕੀਮਤਾਂ ਇਸ ਤਰ੍ਹਾਂ ਹੋ ਸਕਦੀਆਂ ਹਨ:
Xiaomi 17 : 80,000 ਰੁਪਏ ਤੋਂ ਘੱਟ।
Xiaomi 17 Ultra : ਲਗਭਗ 1,25,000 ਰੁਪਏ ਦੇ ਆਸ-ਪਾਸ।
Xiaomi Pad 8 : 35,000 ਰੁਪਏ ਤੋਂ ਘੱਟ।
ਕਿਵੇਂ ਦੇਖੀਏ ਲਾਈਵ ਲਾਂਚ?
ਇਸ ਸੀਰੀਜ਼ ਦਾ ਗਲੋਬਲ ਲਾਂਚ ਈਵੈਂਟ ਅੱਜ ਸ਼ਾਮ 6:30 ਵਜੇ (IST) ਆਯੋਜਿਤ ਕੀਤਾ ਜਾਵੇਗਾ। ਦਰਸ਼ਕ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਇਸ ਨੂੰ ਲਾਈਵ ਦੇਖ ਸਕਦੇ ਹਨ। ਐਮਾਜ਼ਾਨ ਇੰਡੀਆ 'ਤੇ ਇਸ ਦੀ ਮਾਈਕ੍ਰੋਸਾਈਟ ਪਹਿਲਾਂ ਹੀ ਲਾਈਵ ਹੋ ਚੁੱਕੀ ਹੈ।
