ਕੁਝ ਸੈਕਿੰਟਾਂ ''ਚ ਹੀ ਆਊਟ ਆਫ ਸਟਾਕ ਹੋ ਗਿਆ Xiaomi Mi 6
Monday, May 01, 2017 - 06:53 PM (IST)

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi Mi ਨੇ ਕਾਫੀ ਘੱਟ ਸਮੇਂ ''ਚ ਹੀ ਆਪਣੇ ਯੂਜ਼ਰਸ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਕੰਪਨੀ ਘੱਟ ਕੀਮਤ ਅਤੇ ਆਕਰਸ਼ਿਤ ਫੀਚਰਸ ਦੇ ਫੋਨ ਨਾਲ ਯੂਜ਼ਰਸ ਲਈ ਇੰਨ੍ਹੀ ਪਸੰਦ ਬਣ ਗਈ ਸੀ ਕਿ ਹਾਲ ਹੀ ''ਚ 6 ਫੋਨ ਨੂੰ ਵੀ ਕਾਫੀ ਪਸੰਦ ਕੀਤਾ ਜਾਣ ਲੱਗਾ ਸੀ। ਇਸ ਨੂੰ ਚੀਨ ''ਚ ਲਾਂਚ ਕੀਤਾ ਗਿਆ ਸੀ। ਇਸ ਦੀ ਸੇਲ ਚੀਨ ''ਚ ਸ਼ੁਰੂ ਹੋਈ ਸੀ।
Xiaomi Mi 6 ਨੂੰ ਕਈ ਆਨਲਾਈਨ ਈ-ਕਾਮਰਸ ਸਾਈਟਸ ਦੇ ਰਾਹੀਂ ਉਪਲੱਬਧ ਕਰਵਾਇਆ ਗਿਆ ਸੀ। ਇਸ ''ਚ Mi Home, Shaomi Mall, Raceco, Jingdong ਆਦਿ ਸ਼ਾਮਿਲ ਸੀ। ਇਹ ਸੇਲ ਕੁਝ ਹੀ ਸੈਕਿੰਡ ਚੱਲੀ ਸੀ। ਇਸ ਸਮਾਰਟਫੋਨ ''ਚ 5.15 ਇੰਚ ਦੀ ਫੁਲ ਐੱਚ.ਡੀ ਡਿਸਪਲੇ ਦਿੱਤੀ ਗਈ ਸੀ। ਇਹ ਐਂਡਰਾਈਡ 7.0 ਨਾਗਟ ਆਪਰੇਟਿੰਗ ਸਿਸਟਮ ''ਤੇ ਕੰਮ ਕਰਦਾ ਹੈ। ਇਸ ''ਚ 64GB ਅਤੇ 128GB ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਹ ਡਿਊਲ ਕੈਮਰਾ ਸੈਟਅਪ ਹੈ ਇਸ ''ਚ 12 ਮੈਗਾਪਿਕਸਲ ਦਾ ਕੈਮਰਾ ਸ਼ਾਮਿਲ ਹੈ।