ਜੇਕਰ ਬਿਹਤਰੀਨ ਰਾਈਡ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ KTM Duke 250 ''ਤੇ ਹੱਥ ਆਜਮਾਓ
Sunday, May 21, 2017 - 01:42 PM (IST)
.jpg)
ਜਲੰਧਰ- ਬਜਾਜ ਨੇ ਆਪਣੀ ਨਵੀਂ KTM ਸੀਰੀਜ਼ ''ਚ ਤਿੰਨ ਬਾਈਕਸ ਨੂੰ ਅਪਗਰੇਡ ਕੀਤਾ ਹੈ। ਜਿਸ ''ਚ ਡਿਊਕ 250 ਦੀ ਨਵੀਂ ਐਂਟਰੀ ਹੈ। ਸਪੋਰਟਸ ਬਾਈਕ ਦੀ ਚਾਹਤ ਰੱਖਣ ਵਾਲਿਆਂ ਲਈ KTM ਦੀ ਬਾਈਕ ਚੰਗੀ ਆਪਸ਼ਨ ਸਾਬਿਤ ਹੋ ਸਕਦੀ ਹੈ। ਲਾਂਚਿੰਗ ਤੋਂ ਪਹਿਲਾਂ ਹੀ KTM ਦੀ ਇਸ ਬਾਈਕਸ ਦੀ ਡਿਮਾਂਡ ਵੀ ਕਾਫ਼ੀ ਹੋ ਰਹੀ ਹੈ।
ਕੀਮਤ
KTM ਡਿਊਕ 250 ਦੀ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ ''ਚ ਬਾਈਕ ਦੀ ਐਕਸ ਸ਼ੋਰੂਮ ਕੀਮਤ 1.73 ਲੱਖ ਰੁਪਏ ਹੈ।
ਲੁੱਕਸ ਅਤੇ ਡਿਜ਼ਾਇਨ
ਡਿਊਕ 250 ਦਾ ਲੁੱਕਸ ਬੇਹੱਦ ਸਪੋਰਟੀ ਹੈ। ਇਸ ਦੀ ਅਪੀਲ ਹੱਟ ਕੇ ਹੈ। ਬਾਈਕ ''ਚ ਅਪਸਾਈਡ ਡਾਊਨ ਫੋਰਕ ਅਪਫ੍ਰੰਟ, WP ਰਿਅਰ ਮੋਨੋਸ਼ਾਕ, ਸਲਿਪਰ ਕਲਚ, ਅਗ੍ਰੈਸਿਵ ਫਿਊਲ ਟੈਂਕ, ਸ਼ਾਰਪ ਟੈਂਕ ਪੈਨਲ, ਜਿਵੇਂ ਚੰਗੇ ਫੀਚਰਸ ਹਨ। ਆਰੇਂਜ ਕਲਰ ''ਚ ਇਹ ਬਾਈਕ ਬੇਹੱਦ ਦਿਲਕਸ਼ ਨਜ਼ਰ ਆਊਂਦੀ ਹੈ ਅਤੇ ਯੂਥ ਨੂੰ ਕਾਫ਼ੀ ਆਕਰਸ਼ਤ ਵੀ ਕਰਦੀ ਹੈ। ਬਾਈਕ ਦੀ ਲੰਬਾਈ 2,002mm, ਚੋੜਾਈ 873mm ਜਦ ਕਿ ਉਚਾਈ 1,274mm ਹੈ। ਉਥੇ ਹੀ ਇਸ ਦਾ ਵ੍ਹੀਲਬੇਸ 1,357mm ਹੈ । ਇਸ ਤੋਂ ਇਲਾਵਾ ਇਸ ਦਾ ਗਰਾਊਂਡ ਕਲਿਅਰੰਸ 170mm ਹੈ। ਇੰਨਾਂ ਹੀ ਨਹੀਂ ਇਸ ''ਚ 13.4 ਲਿਟਰ ਦਾ ਫਿਊਲ ਟੈਂਕ ਵੀ ਦਿੱਤਾ ਗਿਆ ਹੈ।
ਇੰਜਣ ਡਿਟੇਲਸ
KTM ਡਿਊਕ 250 ''ਚ ਸਿੰਗਲ ਸਿਲੰਡਰ, 4 ਸਟ੍ਰੋਕ ਇੰਜਣ ਲਗਾ ਹੈ। ਜੋ ਕਿ 29bhp ਦੀ ਪਾਵਰ ਅਤੇ 24Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ''ਚ 6 ਸਪੀਡ ਗਿਅਰਬਾਕਸ ਲਗੇ ਹਨ। ਬਾਈਕ ਪਾਵਰਫੁੱਲ ਹੋਣ ਦੇ ਨਾਲ-ਨਾਲ ਮਾਈਲੇਜ ਦੇ ਲਿਹਾਜ਼ ਤੋਂ ਵੀ ਵਧੀਆ ਸਾਬਤ ਹੋਵੇਗੀ।