ਗਲਤ ਟਵੀਟ ਕਰਨ ''ਤੇ ਬਲਾਕ ਹੋ ਜਾਵੇਗਾ ਟਵਿਟਰ ਅਕਾਊਂਟ

02/19/2017 5:15:11 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਰਵਿਸ ਟਵਿਟਰ ਨੇ ਅਕਾਊਂਟ ''ਤੇ ਆਪਤੀਜਨਕ ਅਤੇ ਹਮਲਾਵਰ ਵਿਵਹਾਰ ਕਰਨ ਵਾਲੇ ਯੂਜ਼ਰਸ ਨੂੰ ਲੈ ਕੇ ਅਹਿਮ ਕਦਮ ਚੁੱਕਿਆ ਹੈ। ਹਾਲ ਹੀ ''ਚ ਟਵਿਟਰ ਨੇ ਆਨਲਾਈਨ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਯੂਜ਼ਰਸ ਦੇ ਖਿਲਾਫ ਅਕਾਊਂਟ ਨੂੰ ਅਸਥਾਈ ਤੌਰ ''ਤੇ ਬਲਾਕ ਕਰਨ ਦੀ ਵਿਵਸਥਾ ਕੀਤੀ ਹੈ। 
ਇਸ ਵਿਵਸਥਾ ''ਚ ਟਵਿਟਰ ਜਿਨ੍ਹਾਂ ਸ਼ਬਦਾਂ ਨੂੰ ਗਲਤ ਮੰਨਦਾ ਹੈ ਉਨ੍ਹਾਂ ਦੀ ਵਰਤੋਂ ਕਰਨ ''ਤੇ ਯੂਜ਼ਰ ਦਾ ਅਕਾਊਂਟ 12 ਘੰਟਿਆਂ ਲਈ ਬਲਾਕ ਕਰ ਦਿੱਤਾ ਜਾਵੇਗਾ ਜਿਸ ਨਾਲ ਯੂਜ਼ਰ ਦੇ ਅਕਾਊਂਟ ''ਤੇ ''ਟਾਈਮ ਆਊਟ'' ਸ਼ੋਅ ਹੋਣ ਲੱਗੇਗਾ। ਇਸ ਤੋਂ ਬਾਅਦ ਸਿਰਫ ਇਸ ਟਾਈਮ ਆਊਟ ਅਕਾਊਂਟ ਨੂੰ ਫਾਲੋ ਕਰਨ ਵਾਲੇ ਲੋਕ ਹੀ ਇਸ ਨੂੰ ਦੇਖ ਸਕਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਟਵਿਟਰ ਦੁਆਰਾ ਲਏ ਗਏ ਇਸ ਫੈਸਲੇ ਨਾਲ ਯੂਜ਼ਰਸ ਨੂੰ ਹਮਲਾਵਰ ਵਿਵਹਾਰ ਕਰਨ ਵਾਲੇ ਲੋਕਾਂ ਤੋਂ ਰਾਹਤ ਮਿਲੇਗੀ।

Related News