ਜੀਕਾ ਵਾਇਰਸ ਦਾ ਇਲਾਜ ਲੱਭਣ ''ਚ ਮਿਲੀ ਮਹੱਤਵਪੂਰਨ ਸਫਲਤਾ

Wednesday, Jan 04, 2017 - 08:58 AM (IST)

ਜੀਕਾ ਵਾਇਰਸ ਦਾ ਇਲਾਜ ਲੱਭਣ ''ਚ ਮਿਲੀ ਮਹੱਤਵਪੂਰਨ ਸਫਲਤਾ
ਜਲੰਧਰ- ਵਿਗਿਆਨੀਆਂ ਨੇ ਜਾਨਲੇਵਾ ਬਿਮਾਰੀ ਜੀਕਾ ਦਾ ਇਲਾਜ ਲੱਭਣ ਦੀ ਦਿਸ਼ਾ ''ਚ ਮਹੱਤਵਪੂਰਨ ਤਰੱਕੀ ਕਰਦੇ ਹੋਏ 7 ਮੁੱਖ ਅਜਿਹੇ ਪ੍ਰੋਟੀਨ ਦੀ ਪਛਾਣ ਕੀਤੀ ਹੈ, ਜੋ ਸ਼ਾਇਦ ਜੀਕਾ ਵਾਇਰਸ ਨੂੰ ਕਾਫੀ ਜ਼ਿਆਦਾ ਘਾਤਕ ਬਣਾ ਦਿੰਦੇ ਹਨ। ਪਿਛਲੇ ਕੁਝ ਸਾਲਾਂ ''ਚ ਵਿਗਿਆਨੀਆਂ ਨੇ ਆਪਣੀ ਖੋਜ ਦੇ ਦੌਰਾਨ ਇਹ ਪਤਾ ਲੱਗਿਆ ਹੈ ਕਿ ਇਸ ਤੋਂ ਸਿਹਤ ਨਾਲ ਕਈ ਖਤਰਨਾਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਪਰ ਉਹ ਇਸ ਦਾ ਪਤਾ ਲਾਉਣ ''ਚ ਅਸਫਲ ਰਹੇ ਸੀ ਕਿ ਕੌਣ ਜੀਕਾ ਪ੍ਰੋਟੀਨ ਨੁਕਸਾਨ ਪਹੁੰਚਾਉਦਾ ਹੈ ਅਤੇ ਕਿਸ ਪ੍ਰਕਾਰ ਮੁਕਸਾਨ ਪਹੁੰਚਾਉਦਾ ਹੈ।
ਹੁਣ ਅਮਰੀਕਾ ਦੇ ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ (ਯੂ. ਐੱਮ. ਐੱਸ.ਓ. ਐੱਮ.) ਦੇ ਵਿਗਿਆਨੀਆਂ ਨੇ ਪਹਿਲੀ ਵਾਰ 7 ਮੁੱਖ ਪ੍ਰੋਟੀਨ ਦੀ ਪਛਾਣ ਕੀਤੀ ਹੈ, ਜੋ ਨੁਕਸਾਨ ਲਈ ਜ਼ਿੰਮੇਵਾਰ ਹੋ ਸਕਦੇ ਹਨ। ਇਹ ਅਧਿਐਨ ਜੀਕਾ ਵਾਇਰਸ ਜੀਨੋਮ ਨੂੰ ਲੈ ਕੇ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ। ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਯੂ. ਐੱਮ. ਐੱਸ. ਓ. ਐੱਮ. ਦੇ ਪੈਥੋਲਾਜੀ ਵਿਭਾਗ ਦੇ ਪ੍ਰੋਫੈਸਰ ਰਿਚਰਡ ਝਾਓ ਨੇ ਦੱਸਿਆ ਹੈ ਕਿ ਵਾਇਰਸ ਦਾ ਤੰਤਰ ਅਸਲ ''ਚ ਕਿਸੇ ਰਾਜ ਦੀ ਤਰ੍ਹਾਂ ਸੀ।
ਝਾਓ ਨੇ ਕਿਹਾ ਹੈ ਕਿ ਇਹ ਨਤੀਜਾ ਸਾਨੂੰ ਇਸ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਉਪਲੱਬਧ ਕਰਾਉਂਦੇ ਹਨ ਕਿ ਜੀਕਾ ਕਿਸ ਪ੍ਰਕਾਰ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਭਵਿੱਖ ਦੇ ਖੋਜਕਾਰਾਂ ਲਈ ਨਿਸ਼ਚਿਤ ਰੂਪ ਤੋਂ ਸਾਡੇ ਲੋਕਾਂ ਦੇ ਕੋਲ ਹੁਣ ਮਹੱਤਵਪੂਰਨ ਸੂਚਨਾਵਾਂ ਹਨ। ਇਸ ਅਧਿਐਨ ਦਾ ਪ੍ਰਸ਼ਾਸਨ ਪੀ. ਐੱਨ. ਏ. ਐੱਸ. ਜਰਨਲ ''ਚ ਹੋਇਆ ਹੈ।

Related News