Idea ਅਤੇ Airtel ਜੋੜੇ ਨੇ ਆਪਣੇ ਨਾਲ 1 ਕਰੋੜ Subscribers, ਵੋਡਾਫੋਨ ਨੂੰ ਹੋਇਆ ਨੁਕਸਾਨ

Saturday, Jun 02, 2018 - 06:02 PM (IST)

Idea ਅਤੇ Airtel ਜੋੜੇ ਨੇ ਆਪਣੇ ਨਾਲ 1 ਕਰੋੜ Subscribers, ਵੋਡਾਫੋਨ ਨੂੰ ਹੋਇਆ ਨੁਕਸਾਨ

ਜਲੰਧਰ- ਟੈਲੀਕਾਮ ਆਪਰੇਟਰ ਭਾਰਤੀ  ਏਅਰਟੈੱਲ ਅਤੇ ਆਇਡੀਆ ਸੇਲੂਲਰ ਨੇ ਅਪ੍ਰੈਲ ਦੇ ਮਹੀਨੇ 'ਚ ਆਪਣੇ ਨਾਲ 1 ਕਰੋੜ ਸਬਸਕ੍ਰਇਬਰਸ ਜੋੜੇ ਹਨ ਤਾਂ ਉਥੇ ਹੀ ਵੋਡਾਫੋਨ ਨੂੰ ਇਸ ਮਾਮਲੇ 'ਚ ਨੁਕਸਾਨ ਹੋਇਆ ਹੈ। ਵੋਡਾਫੋਨ ਨੇ ਇਸ ਦੌਰਾਨ ਤਕਰੀਬਨ 6.6 ਲੱਖ ਸਬਸਕ੍ਰਇਬਰਸ ਖੋਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਰਿਪੋਰਟ ਦਾ ਖੁਲਾਸਾ 3O19 (ਸੈਲੂਲਰਸ ਆਪਰੇਟਰਸ ਐਸੋਸਿਅਸ਼ਨ ਆਫ ਇੰਡੀਆ) ਨੇ ਕੀਤਾ ਹੈ।

ਸੀ ਓ. ਏ. ਆਈ. ਨੇ ਕਿਹਾ ਕਿ, ਆਇਡੀਆ ਨੇ ਆਪਣੇ ਨਾਲ ਸਭ ਤੋਂ ਜ਼ਿਆਦਾ 5.55 ਮਿਲੀਅਨ ਸਬਸਕ੍ਰਾਇਬਰਸ ਜੋੜੇ ਜੋ ਉਨ੍ਹਾਂ ਦੇ ਕੁਲ ਸਬਸਕ੍ਰਾਇਬਰਸ 216.76 ਮਿਲੀਅਨ ਸਬਸਕ੍ਰਾਇਬਰਸ ਦੇ ਅੰਦਰ ਸ਼ਾਮਿਲ ਹੋ ਗਏ।PunjabKesari

ਡਾਟਾ ਰਿਪੋਰਟ ਮੁਤਾਬਕ ਭਾਰਤ ਦੇ ਪ੍ਰਾਇਵੇਟ ਟੈਲੀਕਾਮ ਸਰਵਿਸ ਪ੍ਰੋਵਾਇਡਰਸ ਦੇ ਕੋਲ ਕੁੱਲ 1.049 ਬਿਲੀਅਨ ਮੋਬਾਇਲ ਸਬਸਕ੍ਰਾਇਬਰਸ ਹੈ। ਜਿਸ 'ਚ ਏਅਰਸੈੱਲ, ਜੀਓ, ਐੈੱਮ. ਟੀ. ਐੱਨ. ਐੱਲ ਅਤੇ ਟੈਲੀਨਾਰ ਦੇ ਮਾਰਚ 2018 ਦੇ ਡਾਟਾ ਸ਼ਾਮਿਲ ਹੈ।

ਸੀ. ਓ. ਏ. ਆਈ ਦੇ ਡਾਇਰੈਕਟਰ ਜਨਰਲ ਰਾਜਨ ਐੱਸ ਮੈੱਖੂਸ ਨੇ ਕਿਹਾ ਕਿ ਮੋਬਾਇਲ ਸਬਸਕ੍ਰਾਇਬਰਸ ਦੀ ਇਸ ਮਹੀਨੇ ਦਾ ਵਿਕਾਸ ਕਾਫ਼ੀ ਚੰਗਾ ਰਿਹਾ। ਜਿਸ ਨੂੰ ਵੇਖਦੇ ਹੋਏ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਗਾਹਕਾਂ ਨੂੰ ਕੁਨੈਕਟੀਵਿਟੀ 'ਚ ਕੋਈ ਮੁਸ਼ਕਿਲ ਨਾ ਹੋਵੇ।


Related News