Social media ''ਤੇ ਲੀਕ ਹੋਈਆਂ ਨਿੱਜੀ ਤਸਵੀਰਾਂ 2 ਘੰਟੇ ''ਚ ਹੋਣਗੀਆਂ ਡਿਲੀਟ ! ਸਰਕਾਰ ਨੇ ਨਿਯਮਾਂ ''ਚ ਕੀਤੀ ਸਖ਼ਤੀ

Wednesday, May 13, 2026 - 11:27 AM (IST)

Social media ''ਤੇ ਲੀਕ ਹੋਈਆਂ ਨਿੱਜੀ ਤਸਵੀਰਾਂ 2 ਘੰਟੇ ''ਚ ਹੋਣਗੀਆਂ ਡਿਲੀਟ ! ਸਰਕਾਰ ਨੇ ਨਿਯਮਾਂ ''ਚ ਕੀਤੀ ਸਖ਼ਤੀ

ਗੈਜੇਟ ਡੈਸਕ - ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋਣ ਵਾਲੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਅਜਿਹਾ ਇਤਰਾਜ਼ਯੋਗ ਕੰਟੈਂਟ ਸ਼ਿਕਾਇਤ ਮਿਲਣ ਦੇ ਸਿਰਫ 2 ਘੰਟੇ ਦੇ ਅੰਦਰ-ਅੰਦਰ ਹਟਾਉਣਾ ਹੋਵੇਗਾ। ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜ਼ਿੰਮੇਵਾਰੀ ਵਧਾਉਂਦੇ ਹੋਏ ਨਿਯਮਾਂ 'ਚ ਸਖ਼ਤ ਬਦਲਾਅ ਕੀਤੇ ਹਨ।

ਇਨ੍ਹਾਂ ਪਲੇਟਫਾਰਮਾਂ 'ਤੇ ਲਾਗੂ ਹੋਣਗੇ ਨਿਯਮ
ਸਰਕਾਰ ਨੇ ਆਈ.ਟੀ ਨਿਯਮਾਂ 'ਚ ਸਖ਼ਤੀ ਕਰਦਿਆਂ ਇੰਸਟਾਗ੍ਰਾਮ, ਯੂਟਿਊਬ, ਐਕਸ (ਪਹਿਲਾਂ ਟਵਿੱਟਰ) ਅਤੇ ਫੇਸਬੁੱਕ ਵਰਗੇ ਪ੍ਰਮੁੱਖ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਪਹਿਲਾਂ ਅਜਿਹੇ ਕੰਟੈਂਟ ਨੂੰ ਹਟਾਉਣ ਲਈ 24 ਘੰਟੇ ਜਾਂ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਕੰਪਨੀਆਂ ਨੂੰ ਤੁਰੰਤ ਕਾਰਵਾਈ ਕਰਨੀ ਪਵੇਗੀ।

ਡੀਪਫੇਕ ਅਤੇ ਬਲੈਕਮੇਲਿੰਗ 'ਤੇ ਲਗਾਮ
ਸਰਕਾਰ ਨੇ ਇਹ ਫੈਸਲਾ ਡੀਪਫੇਕ ਅਤੇ ਏਆਈ (AI) ਰਾਹੀਂ ਬਣਾਏ ਜਾ ਰਹੇ ਗਲਤ ਕੰਟੈਂਟ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਲਿਆ ਹੈ। ਅੱਜਕੱਲ੍ਹ ਸਾਈਬਰ ਅਪਰਾਧੀ ਔਰਤਾਂ ਅਤੇ ਕੁੜੀਆਂ ਦੀਆਂ ਤਸਵੀਰਾਂ ਨੂੰ ਮਾਰਫ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਲੈਕਮੇਲ ਕਰ ਰਹੇ ਹਨ। IT Rules 2026 'ਚ ਕੀਤੇ ਗਏ ਇਨ੍ਹਾਂ ਬਦਲਾਅ ਨਾਲ ਅਜਿਹੇ ਮਾਨਸਿਕ ਉਤਪੀੜਨ 'ਤੇ ਰੋਕ ਲੱਗੇਗੀ।

ਨਵੇਂ ਨਿਯਮਾਂ ਦੀਆਂ ਮੁੱਖ ਗੱਲਾਂ :-

ਨਿੱਜੀ/ਡੀਪਫੇਕ ਕੰਟੈਂਟ
- ਸ਼ਿਕਾਇਤ ਮਿਲਣ ਦੇ 2 ਘੰਟੇ ਅੰਦਰ ਹਟਾਉਣਾ ਹੋਵੇਗਾ।

ਸਰਕਾਰੀ/ਅਦਾਲਤੀ ਹੁਕਮ
- ਅਜਿਹੇ ਮਾਮਲਿਆਂ ਵਿੱਚ 3 ਘੰਟੇ ਦੇ ਅੰਦਰ ਐਕਸ਼ਨ ਲੈਣਾ ਲਾਜ਼ਮੀ ਹੈ।

ਏਆਈ (AI) ਲੇਬਲਿੰਗ
- ਏਆਈ ਰਾਹੀਂ ਤਿਆਰ ਕੀਤੇ ਕੰਟੈਂਟ 'ਤੇ ਸਪੱਸ਼ਟ ਲੇਬਲ ਲਗਾਉਣਾ ਜ਼ਰੂਰੀ ਹੈ ਤਾਂ ਜੋ ਯੂਜ਼ਰਸ ਨੂੰ ਪਤਾ ਲੱਗ ਸਕੇ ਕਿ ਇਹ ਫੋਟੋ ਜਾਂ ਵੀਡੀਓ ਅਸਲੀ ਨਹੀਂ ਹੈ।

ਐਮਰਜੈਂਸੀ ਰਿਸਪਾਂਸ ਟੀਮ
- ਕੰਪਨੀਆਂ ਨੂੰ ਫਾਸਟ ਮੋਡਰੇਸ਼ਨ ਟੂਲ ਅਤੇ ਐਮਰਜੈਂਸੀ ਰਿਸਪਾਂਸ ਟੀਮਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਰਿਪੋਰਟਾਂ ਅਨੁਸਾਰ, ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਲਗਭਗ 75% ਅਜਿਹੇ ਮਾਮਲਿਆਂ 'ਚ ਸ਼ਿਕਾਇਤ ਦੇ ਦੋ ਘੰਟੇ ਦੇ ਅੰਦਰ ਕੰਟੈਂਟ ਹਟਾਇਆ ਜਾ ਰਿਹਾ ਹੈ।


author

Sunaina

Content Editor

Related News