4000mAh ਦੀ ਬੈਟਰੀ ਨਾਲ ਲਾਂਚ ਹੋਇਆ Huawei Y7 (2019), ਜਾਣੋ ਖੂਬੀਆਂ
Friday, Mar 08, 2019 - 01:46 PM (IST)

ਗੈਜੇਟ ਡੈਸਕ– ਹੁਵਾਵੇਈ ਨੇ ਯੂਰਪੀ ਬਾਜ਼ਾਰ ’ਚ ਆਪਣਾ Huawei Y7 (2019) ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਫੋਨ ’ਚ 4,000mAh ਦੀ ਬੈਟਰੀ, ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ, ਡਿਊਲ ਰੀਅਰ ਕੈਮਰਾ ਸੈੱਟਅਪ ਅਤੇ 6.26 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਹੈ।
ਕੀਮਤ
Huawei Y7 (2019) ਦੀ ਕੀਮਤ 220 ਯੂਰੋ (ਕਰੀਬ 17,200 ਰੁਪਏ) ਇਹ ਆਰੋਰਾ ਬਲਿਊ, ਕੋਰਲ ਰੈੱਡ ਅਤੇ ਮਿਡਨਾਈਟ ਬਲੈਕ ਰੰਗ ’ਚ ਉਪਲੱਬਧ ਹੋਵੇਗਾ। ਫੋਨ ਦੀ ਸੇਲ ਅਜੇ ਯੂਰਪੀ ਬਾਜ਼ਾਰ ’ਚ ਹੀ ਹੋਵੇਗੀ। ਫਿਲਹਾਲ, ਇਸ ਫੋਨ ਨੂੰ ਭਾਰਤ ’ਚ ਲਿਆਏ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਫੀਚਰਜ਼
ਡਿਊਲ ਸਿਮ (ਨੈਨੋ) Huawei Y7 (2019) ਐਂਡਰਾਇਡ ਓਰੀਓ ’ਤੇ ਆਧਾਰਿਤ ਈ.ਐੱਮ.ਯੂ.ਆਈ. 8.2 ’ਤੇ ਚੱਲੇਗਾ। ਇਸ ਵਿਚ 6.26 ਇੰਚ ਦੀ ਫੁੱਲ-ਐੱਚ.ਡੀ. (720x1520 ਪਿਕਸਲ) ਡਿਸਪਲੇਅ ਹੈ ਅਤੇ ਵਾਟਰਡ੍ਰੋਪ ਨੌਚ ਨਾਲ ਲੈਸ ਹੈ। ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ ਲੱਗਾ ਹੈ। ਗ੍ਰਾਫਿਕਸ ਲਈ ਐਡਰੀਨੋ 506 ਜੀ.ਪੀ.ਯੂ. ਇੰਟੀਗ੍ਰੇਟਿਡ ਹੈ। ਫੋਨ ’ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ। ਪਿਛਲੇ ਹਿੱਸੇ ’ਤੇ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੈ ਅਤੇ ਇਸ ਦੇ ਨਾਲ ਐੱਫ/1.8 ਅਪਰਚਰ ਵਾਲਾ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤੀ ਗਿਆ ਹੈ। ਫਰੰਟ ਪੈਨਲ ’ਤੇ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ।