ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ 9ਵੀਂ ਤੇ 11ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਜਾਣੋ ਕਦੋਂ ਸ਼ੁਰੂ ਹੋਣਗੇ ਪੇਪਰ
Saturday, Jan 31, 2026 - 11:34 AM (IST)
ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਨੌਵੀਂ ਤੇ ਗਿਆਰਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਲਾਨਾ ਪ੍ਰੀਖਿਆਵਾਂ ਮਾਰਚ 2026 ਲਈ ਹੋਣ ਜਾ ਰਹੀਆਂ ਪ੍ਰੈਕਟੀਕਲ ਤੇ ਲਿਖ਼ਤੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਦੋਵੇਂ ਜਮਾਤਾਂ ਦੇ ਪੇਪਰ 3 ਮਾਰਚ ਤੋਂ ਸ਼ੁਰੂ ਹੋ ਰਹੇ ਹਨ, ਜੋ ਕਿ 20 ਮਾਰਚ ਤੱਕ ਚੱਲਣਗੇ। 9ਵੀਂ ਜਮਾਤ ਦੀ ਪਹਿਲੀ ਪ੍ਰੀਖਿਆ ਗਣਿਤ ਦੀ ਹੋਵੇਗੀ, ਜਦੋਂ ਕਿ 11ਵੀਂ ਦੀ ਅੰਗਰੇਜ਼ੀ ਦੇ ਪੇਪਰ ਨਾਲ ਹੋਵੇਗੀ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਜ਼ੋਰਦਾਰ ਧਮਾਕਾ! ਘਰਾਂ ਦੇ ਦਰਵਾਜ਼ੇ ਤੇ ਸ਼ੀਸ਼ੇ ਤੱਕ ਹਿੱਲ ਗਏ
ਸਿੱਖਿਆ ਵਿਭਾਗ ਦੇ ਮੁਤਾਬਕ ਦੋਵੇਂ ਜਮਾਤਾਂ ਦੇ ਮੁੱਖ ਵਿਸ਼ੇ ਦੇ ਪ੍ਰਸ਼ਨ-ਪੱਤਰ ਡੀ. ਈ. ਓ ਪੱਧਰ ’ਤੇ ਕੇਂਦਰੀ ਤੌਰ ’ਤੇ ਤੈਅ ਕੀਤੇ ਜਾਣਗੇ। ਪ੍ਰੀਖਿਆ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 12:15 ਵਜੇ ਤੱਕ ਹੋਵੇਗਾ। ਇਸ ’ਚ ਪੜ੍ਹਨ ਦਾ ਸਮਾਂ 15 ਮਿੰਟ ਦਾ ਵੀ ਸ਼ਾਮਲ ਹੋਵੇਗਾ। ਰੀਡਿੰਗ ਸਮਾਂ 9.15 ਵਜੇ ਤੱਕ ਰਹੇਗਾ, ਜਦੋਂ ਕਿ ਉੱਤਰ ਲਿਖਣ ਦਾ ਸਮਾਂ 9.15 ਵਜੇ ਤੋਂ ਦੁਪਹਿਰ 12.15 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ! ਰਿਪੋਰਟ 'ਚ ਹੋਇਆ ਹੈਰਾਨ ਕਰਦਾ ਖ਼ੁਲਾਸਾ
ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਕੂਲਾਂ 'ਚ ਪ੍ਰਿੰਸੀਪਲ ਅਤੇ ਹੈੱਡਾਂ ਨੂੰ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਵਿਸ਼ਿਆਂ ਦੇ ਪ੍ਰਸ਼ਨ-ਪੱਤਰ ਕੇਂਦਰੀ ਪੱਧਰ 'ਤੇ ਤਿਆਰ ਨਹੀਂ ਕੀਤੇ ਜਾਣਗੇ, ਉਨ੍ਹਾਂ ਦੇ ਪ੍ਰਸ਼ਨ-ਪੱਤਰ ਸਕੂਲ ਪੱਧਰ 'ਤੇ ਬਣਾਏ ਜਾਣਗੇ। ਸਾਰੇ ਪ੍ਰਸ਼ਨ ਪੱਤਰ ਸੀ. ਬੀ. ਐੱਸ. ਈ. ਦੀਆਂ ਨਵੀਆਂ ਗਾਈਡਲਾਈਨਜ਼ ਅਨੁਸਾਰ ਤਿਆਰ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
