64MP ਕਵਾਡ ਕੈਮਰਾ ਸੈੱਟਅਪ ਨਾਲ ਹੁਵਾਵੇਈ ਦਾ ਨਵਾਂ 5ਜੀ ਫੋਨ ਲਾਂਚ
Saturday, May 16, 2020 - 04:49 PM (IST)

ਗੈਜੇਟ ਡੈਸਕ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਨਵਾਂ ਸਮਾਰਟਫੋਨ ਪੀ40 ਲਾਈਟ 5ਜੀ ਲਾਂਚ ਕੀਤਾ ਹੈ। ਪੀ40 ਸੀਰੀਜ਼ ਤਹਿਤ ਇਸ ਤੋਂ ਪਹਿਲਾਂ ਹੁਵਾਵੇਈ ਪੀ40, ਪੀ40 ਪ੍ਰੋ, ਪੀ40 ਪ੍ਰੋ+ ਅਤੇ ਪੀ40 ਲਾਈਟ ਆਉਂਦੇ ਹਨ। ਨਵੇਂ ਫੋਨ 'ਚ ਪੰਚ-ਹੋਲ ਡਿਸਪਲੇਅ, ਕਿਰਿਨ 820 ਪ੍ਰੋਸੈਸਰ ਅਤੇ 64 ਮੈਗਾਪਿਕਸਲ ਕਵਾਡ ਕੈਮਰਾ ਵਰਗੇ ਫੀਚਰਜ਼ ਦਿੱਤੇ ਗਏ ਹਨ। ਫੋਨ ਨੂੰ ਯੂਰਪੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਫੋਨ ਚੀਨ 'ਚ ਅਪ੍ਰੈਲ 'ਚ ਲਾਂਚ ਕੀਤਾ ਗਿਆ ਸੀ। ਉਥੇ ਇਸ ਫੋਨ ਦਾ ਨਾਂ Huawei Nova 7 SE 5G ਹੈ। ਯੂਰਪ 'ਚ ਇਸ ਫੋਨ ਦੀ ਕੀਮਤ 399 ਯੂਰੋ (ਕਰੀਬ 32,700 ਰੁਪਏ) ਹੈ। ਇਸ ਦੀ ਸੇਲ 29 ਮਈ ਤੋਂ ਹੋਵੇਗੀ। ਇਹ ਸਮਾਰਟਫੋਨ 3 ਰੰਗਾਂ- ਗਰੀਨ, ਬਲੈਕ ਅਤੇ ਸਪੇਸ ਸਿਲਵਰ 'ਚ ਮਿਲੇਗਾ।
ਫੋਨ ਦੇ ਫੀਚਰਜ਼
ਹੁਵਾਵੇਈ ਪੀ40 ਲਾਈਟ 5ਜੀ ਸਮਾਰਟਫੋਨ 'ਚ 6.5 ਇੰਚ ਦੀ IPS LCD ਡਿਸਪਲੇਅ ਹੈ। ਡਿਸਪਲੇਅ 'ਚ ਪੰਚ-ਹੋਲ ਦੇ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਫੁੱਲ-ਐੱਚ.ਡੀ.+ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਇਹ ਐਂਡਰਾਇਡ 10 'ਤੇ ਕੰਮ ਕਰਦਾ ਹੈ, ਹਾਲਾਂਕਿ ਫੋਨ 'ਚ ਗੂਗਲ ਐਪਸ ਅਤੇ ਸਰਵਿਸਿਜ਼ ਦੀ ਸੁਪੋਰਟ ਨਹੀਂ ਮਿਲੇਗੀ। ਸਮਾਰਟਫੋਨ 'ਚ ਕਿਰਿਨ 820 5ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਮਿਲਦੀ ਹੈ।
ਫੋਟੋਗ੍ਰਾਫੀ ਲਈ ਫੋਨ 'ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਰੀਅਰ ਕੈਮਰਾ 'ਚ 64 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈੱਨਜ਼, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮਿਲਦਾ ਹੈ। ਫੋਨ 'ਚ 40 ਵਾਟ ਫਾਸਟ ਚਾਰਜਿੰਗ ਦੇ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਹੈ।