Huawei P20 ਸਮਾਰਟਫੋਨ ''ਚ ਹੋਵੇਗਾ ਟ੍ਰਿਪਲ ਨਹੀਂ ਡਿਊਲ ਕੈਮਰਾ

02/28/2018 1:48:12 PM

ਜਲੰਧਰ- ਪਿਛਲੇ ਦਿਨੀਂ ਚਰਚਾ ਸੀ ਕਿ ਆਉਣ ਵਾਲੇ ਸਮਾਰਟਫੋਨ ਪੀ20 ਸੀਰੀਜ਼ ਨੂੰ Mobile World Congress 2018 'ਚ ਲਾਂਚ ਕਰ ਸਕਦੀ ਹੈ ਹੁਣ ਕੰਪਨੀ ਇੰਨ੍ਹਾਂ ਸਮਾਰਟਫੋਨਜ਼ ਨੂੰ ਫਰਾਂਸ ਦੇ ਪੈਰਿਸ 'ਚ 27 ਮਾਰਚ ਨੂੰ ਹੋਣ ਵਾਲੇ ਇਕ ਹੋਰ ਈਵੈਂਟ 'ਚ ਲਾਂਚ ਕਰੇਗੀ। ਇਸ ਸਮਾਰਟਫੋਨ ਦੀ ਨਵੀਂ ਇਮੇਜ਼ ਸਾਹਮਣੇ ਆਈ ਹੈ, ਜਿਸ 'ਚ ਇਸ ਦੇ ਕੈਮਰਾ ਫੀਚਰ ਦੀ ਜਾਣਕਾਰੀ ਸਪੱਸ਼ਟ ਹੁੰਦੀ ਹੈ।

ਟਵਿੱਟਰ 'ਤੇ Evan Blass ਵੱਲੋਂ ਸ਼ੇਅਰ ਕੀਤੀ ਗਈ ਨਵੀਂ ਇਮੇਜ਼ 'ਚ Huawei P20 ਦਾ ਫਰੰਟ ਅਤੇ ਬੈਕ ਪੈਨਲ ਦਿਖਾਇਆ ਗਿਆ ਹੈ। ਜਿਸ ਨਾਲ ਲਿਖਿਆ ਹੋਇਆ ਹੈ ਕਿ ਇਸ 'ਚ ਟ੍ਰਿਪਲ ਨਹੀਂ ਡਿਊਲ ਕੈਮਰਾ ਹੈ। ਫੋਨ ਦੇ ਉੱਪਰ ਐਂਡ੍ਰਾਇਡ ਓਰਿਓ ਦਾ ਲੋਗੋ ਦਿੱਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਫੋਨ ਐਂਡ੍ਰਾਇਡ ਓਰਿਓ ਓ. ਐੱਸ. 'ਤੇ ਅਧਾਰਿਤ ਹੋਵੋਗਾ। Huawei P20 'ਚ ਕੰਪਨੀ ਆਈਫੋਨ ਐੱਕਸ ਦੇ ਸਮਾਨ  notch ਫੀਚਰ ਦੀ ਵਰਤੋਂ ਕਰੇਗੀ।

ਇਸ ਸਮਾਰਟਫੋਨ 'ਚ 12 ਮੈਗਾਪਿਕਸਲ +16 ਮੈਗਾਪਿਕਸਲ ਦਾ ਇਕ ਟ੍ਰਿਪਲ ਕੈਮਰਾ ਮੋਡਿਊਲ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ, ਜਦਕਿ ਨਵੀਂ ਲੀਕ 'ਚ ਦੋ ਕੈਮਰਾ ਹੋਣ ਦੀ ਗੱਲ ਕਹੀ ਗਈ ਹੈ। ਫੋਨ ਦੇ ਫਰੰਟ 'ਚ ਤੁਹਾਨੂੰ ਇਕ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਰਿਹਾ ਹੈ, ਜੋ f/2.0 ਅਪਰਚਰ ਨਾਲ ਲੈਸ ਹੈ। 

HiSilicon Kirin 970 ਪ੍ਰੋਸੈਸਰ ਨਾਲ ਪੇਸ਼ ਹੋ ਸਕਦਾ ਹੈ। ਇਸ 'ਚ ਦੋ ਵੇਰੀਐਂਟ 'ਚ 8 ਜੀ. ਬੀ. ਰੈਮ ਨਾਲ 256 ਜੀ. ਬੀ. ਸਟੋਰੇਜ ਹੋਵੇਗੀ। ਇਸ ਤੋਂ ਇਲਾਵਾ ਇਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ 256 ਜੀ. ਬੀ. ਤੱਕ ਵਧਾ ਸਕਦੇ ਹੋ।


Related News