ਅਰਵਿੰਦ ਕੇਜਰੀਵਾਲ ਨੂੰ ਭਲਕੇ ਕਰਨਾ ਪਵੇਗਾ ਸਰੰਡਰ, ਸੁਪਰੀਮ ਕੋਰਟ ਤੋਂ ਨਹੀਂ ਮਿਲੀ ਤੁਰੰਤ ਰਾਹਤ

06/01/2024 5:22:48 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਨੂੰ ਸੁਪਰੀਮ ਕੋਰਟ ਤੋਂ ਤੁਰੰਤ ਰਾਹਤ ਨਹੀਂ ਮਿਲੀ। ਕੇਜਰੀਵਾਲ ਵੱਲੋਂ ਮੈਡੀਕਲ ਆਧਾਰ 'ਤੇ ਦਾਇਰ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਦੀ ਇਕ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਅੱਜ ਫੈਸਲਾ ਨਹੀਂ ਆਏਗਾ ਅਤੇ ਇਸ ਕਾਰਨ ਹੁਣ ਉਨ੍ਹਾਂ ਨੂੰ ਕੱਲ੍ਹ ਤਿਹਾੜ ਜੇਲ੍ਹ 'ਚ ਸਰੰਡਰ ਕਰਨਾ ਹੋਵੇਗਾ। ਅੰਤਰਿਮ ਜ਼ਮਾਨਤ 'ਤੇ ਫੈਸਲਾ ਹੁਣ 5 ਜੂਨ ਨੂੰ ਆਏਗਾ। 

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 2 ਜੂਨ ਤੱਕ ਲਈ ਜ਼ਮਾਨਤ ਦਿੱਤੀ ਸੀ। ਸੁਣਵਾਈ ਦੌਰਾਨ ਈ.ਡੀ. ਨੇ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਅੰਤਰਿਮ ਜ਼ਮਾਨਤ ਨੂੰ ਰੱਦ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਇਸ ਵਿਚ ਤੱਥਾਂ ਨੂੰ ਪੂਰੀ ਤਰ੍ਹਾਂ ਲੁਕਾਇਆ ਗਿਆ ਹੈ। ਈ.ਡੀ. ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਗੁੰਮਰਾਹਕੁੰਨ ਦਾਅਵਾ ਕੀਤਾ ਕਿ ਉਹ ਦੋ ਜੂਨ ਨੂੰ ਖ਼ੁਦ ਹੀ ਸਰੰਡਰ ਕਰ ਦੇਣਗੇ। ਈ.ਡੀ. ਦੇ ਵਕੀਲਾਂ ਨੇ ਕਿਹਾ ਕਿ ਇਹ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਵਿਚ ਸੋਧ ਨਹੀਂ ਕਰ ਸਕਦੀ। ਉਹ ਅੰਤਰਿਮ ਜ਼ਮਾਨਤ 'ਤੇ ਹਨ ਕਿਉਂਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਹੈ। 


Rakesh

Content Editor

Related News