ਜਦੋਂ ਤੱਕ 2 ਦੇਸ਼ਾਂ ਦਰਮਿਆਨ ਸਮਝ ਨਹੀਂ ਬਣੇਗੀ, ਉਦੋਂ ਤੱਕ ਅੱਤਵਾਦ ਖ਼ਤਮ ਨਹੀਂ ਹੋਵੇਗਾ : ਫਾਰੂਕ ਅਬਦੁੱਲਾ

06/12/2024 5:10:38 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਜੰਮੂ ਖੇਤਰ 'ਚ ਅੱਤਵਾਦ ਦੀਆਂ ਘਟਨਾਵਾਂ 'ਚ ਵਾਧੇ ਦਰਮਿਆਨ ਬੁੱਧਵਾਰ ਨੂੰ ਕਿਹਾ ਕਿ ਜਦੋਂ ਤੱਕ ਦੋਹਾਂ ਦੇਸ਼ਾਂ ਦਰਮਿਆਨ ਸਮਝ ਨਹੀਂ ਬਣੇਗੀ, ਉਦੋਂ ਤੱਕ ਅੱਤਵਾਦ ਖ਼ਤਮ ਨਹੀਂ ਹੋਵੇਗਾ। ਅਬਦੁੱਲਾ ਨੇ ਭਾਰਤ ਅਤੇ ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਕਿਹਾ,''ਮੈਂ ਹਮੇਸ਼ਾ ਤੁਹਾਨੰ ਕਿਹਾ ਹੈ ਕਿ ਜਦੋਂ ਤੱਕ ਦੋਹਾਂ ਦੇਸ਼ਾਂ ਦਰਮਿਆਨ ਸਮਝ ਨਹੀਂ ਬਣੇਗੀ, ਉਦੋਂ ਤੱਕ ਅੱਤਵਾਦ ਖ਼ਤਮ ਨਹੀਂ ਹੋਵੇਗਾ। ਅੱਤਵਾਦ ਜਾਰੀ ਰਹੇਗਾ ਅਤੇ ਸਾਨੂੰ ਇਸ ਦਾ ਮੁਕਾਬਲਾ ਕਰਨਾ ਹੋਵੇਗਾ।'' ਉਨ੍ਹਾਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਨਿਰਦੋਸ਼ ਲੋਕ ਮਾਰੇ ਜਾਂਦੇ ਹਨ। ਇਹ ਬਹੁਤ ਮੰਦਭਾਗੀ ਹੈ।'' 

ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲੇਗਾ, ਉਦੋਂ ਤੱਕ ਨਿਰਦੋਸ਼ ਲੋਕ ਮਰਦੇ ਰਹਿਣਗੇ। ਕਠੁਆ ਮੁਕਾਬਲੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨ ਦੇ ਸ਼ਹੀਦ ਹੋਣ 'ਤੇ ਸ਼੍ਰੀ ਅਬਦੁੱਲਾ ਨੇ ਕਿਹਾ ਕਿ ਕਈ ਨਿਰਦੋਸ਼ ਲੋਕ ਮਾਰੇ ਜਾਣਗੇ। ਉਨ੍ਹਾਂ ਕਿਹਾ,''ਜਦੋਂ ਤੱਕ ਅਸੀਂ ਨਹੀਂ ਜਾਗਦੇ ਅਤੇ ਇਸ ਦਾ ਕੋਈ ਹੱਲ ਨਹੀਂ ਲੱਭਦੇ, ਅਜਿਹੇ ਹੁੰਦਾ ਰਹੇਗਾ।'' ਪਾਕਿਸਤਾਨ ਨਾਲ ਗੱਲਬਾਤ 'ਤੇ ਸ਼੍ਰੀ ਅਬਦੁੱਲਾ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਖ਼ੁਦ ਕੱਲ੍ਹ ਹੀ ਕਿਹਾ ਸੀ ਕਿ ਚੀਨ ਨਾਲ ਉਨ੍ਹਾਂ ਨੂੰ ਗੱਲਬਾਤ ਜਾਰੀ ਰੱਖਣੀ ਹੋਵੇਗੀ ਅਤੇ ਉਨ੍ਹਾਂ ਨੇ ਪਹਿਲੀ ਵਾਰ ਪਾਕਿਸਤਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ,''ਮੈਨੂੰ ਉਮੀਦ ਹੈ ਕਿ ਉਹ ਜਾਰੀ ਰੱਖਣਗੇ ਅਤੇ ਉਹ ਇਸ ਦਾ ਹੱਲ ਲੱਭ ਲੈਣਗੇ। ਅਸੀਂ ਉਨ੍ਹਾਂ 'ਚੋਂ ਹਾਂ, ਜੋ ਤ੍ਰਾਸਦੀਆਂ ਦਾ ਸਾਹਮਣਾ ਕਰ ਰਹੇ ਹਨ। ਰਾਜ ਦੇ ਨਿਰਦੋਸ਼ ਲੋਕ ਤ੍ਰਾਸਦੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਦਾ ਪ੍ਰਤੀਬਿੰਬ ਦੇਸ਼ ਦੇ ਬਾਕੀ ਹਿੱਸਿਆਂ 'ਚ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਇਸ ਦਾ ਅਹਿਸਾਸ ਹੋਵੇਗਾ, ਇਸ ਨੂੰ ਖ਼ਤਮ ਕਰਨ ਲਈ ਅੱਗੇ ਆਉਣਾ ਹੋਵੇਗਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News