ਟ੍ਰਿਪਲ ਰੀਅਰ ਕੈਮਰੇ ਨਾਲ ਲਾਂਚ ਹੋਇਆ Huawei P Smart+ (2019)
Friday, Mar 08, 2019 - 12:14 PM (IST)

ਗੈਜੇਟ ਡੈਸਕ– ਹੁਵਾਵੇਈ ਨੇ ਆਪਣੇ ਨਵੇਂ ਸਮਾਰਟਫੋਨ Huawei P Smart+ (2019) ਨੂੰ ਲਾਂਚ ਕਰ ਦਿੱਤਾ ਹੈ। ਨਵਾਂ ਸਮਾਰਟਫੋਨ ਬਹੁਤ ਹੱਦ ਤਕ Huawei P Smart (2019) ਵਰਗਾ ਹੀ ਹੈ ਜਿਸ ਨੂੰ ਕੰਪਨੀ ਨੇ ਇਸ ਸਾਲ ਹੀ ਲਾਂਚ ਕੀਤਾ ਸੀ। ਦੇਖਿਆ ਜਾਵੇ ਤਾਂ ਹੁਵਾਵੇਈ ਪੀ ਸਮਾਰਟ (2019) ਅਤੇ P Smart+ (2019) ’ਚ ਕਈਸਮਾਨਤਾਵਾਂ ਹਨ। Huawei P Smart+ (2019) ਹੈਂਡਸੈੱਟ 6.21 ਇੰਚ ਦੀ ਡਿਸਪਲੇਅ, ਡਿਊਡ੍ਰੋਪ ਨੌਚ, 3400mAh ਬੈਟਰੀ ਅਤੇ ਹੁਵਾਵੇਈ ਦੇ ਕਿਰਿਨ 710 ਪ੍ਰੋਸੈਸਰ ਨਾਲ ਆਉਂਦਾ ਹੈ। ਇਹ ਫੀਚਰ ਪੀ ਸਮਾਰਟ (2019) ਦਾ ਵੀ ਹਿੱਸਾ ਹੈ। ਫਰਕ ਦੀ ਗੱਲ ਕਰੀਏ ਤਾਂ ਹੁਵਾਵੇਈ ਦਾ ਨਵਾਂ ਫੋਨ ਤਿੰਨ ਰੀਅਰ ਕੈਮਰੇ ਵਾਲਾ ਹੈ, ਜਦੋਂ ਕਿ ਹੁਵਾਵੇਈ ਪੀ ਸਮਾਰਟ (2019) ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹੈ।
ਨਵਾਂ ਹੁਵਾਵੇਈ ਪੀ ਸਮਾਰਟ+ (2019) ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਲਿਸਟ ਕੀਤਾ ਗਿਆ ਹੈ। ਉਮੀਦ ਹੈ ਕਿ ਆਉਣ ਵਾਲੇ ਹਫਤਿਆਂ ’ਚ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਫਿਲਹਾਲ, ਕੰਪਨੀ ਨੇ ਨਵੇਂ ਹੈਂਡਸੈੱਟ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਪੀ ਸਮਾਰਟ (2019) ਦੀ ਲਾਂਚ ਕੀਮਤ 249 ਯੁਰੋ (ਕਰੀਬ 20,300 ਰੁਪਏ) ਦੇ ਆਧਾਰ ’ਤੇ ਅਸੀਂ ਇਸ ਦੀ ਕੀਮਤ ਦਾ ਅੰਦਾਜ਼ਾ ਲਗਾ ਸਕਦੇ ਹਾਂ।
Huawei P Smart+ (2019) ਦੇ ਫੀਚਰਜ਼
ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ Huawei P Smart+ (2019) ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹੋਵੇਗਾ। ਇਸ ਵਿਚ 24 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਅਲਟਰਾ ਵਾਈਡ ਐਂਗਲ ਲੈਂਜ਼ ਵਾਲਾ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫਰੰਟ ਪੈਨਲ ’ਤੇ ਨੌਚ ’ਚ 8 ਮੈਗਾਪਿਕਸਲ ਦਾ ਸੈਲਫੀ ਸ਼ੂਟਰ ਹੈ। ਕੈਮਰਾ ਬਿਲਟ ਇਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਆਉਂਦਾ ਹੈ। ਹੁਵਾਵੇਈ ਦਾ ਦਾਅਵਾ ਹੈ ਕਿ ਇਹ ਰੀਅਲ ਟਾਈਮ ’ਚ 500 ਤੋਂ ਜ਼ਿਆਦਾ ਸੀਨਸ ਦੀ ਪਛਾਣ ਕਰ ਸਕਦਾ ਹੈ।
ਫੋਨ ਦੇ ਪਿਛਲੇ ਹਿੱਸੇ ’ਤੇ ਕੈਮਰਾ ਮਡਿਊਲ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ ਹੁਵਾਵੇਈ ਦਾ ਹਾਈਸੀਲੀਕਾਨ ਕਿਰਿਨ 710 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ 3 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਫੋਨ ਆਊਟ ਆਫ ਬਾਕਸ ਐਂਡਰਾਇਡ 9 ਪਾਈ ’ਤੇ ਆਧਾਰਿਤ ਈ.ਐੱਮ.ਯੂ.ਆਈ. 9 ’ਤੇ ਚੱਲੇਗਾ।