Huawei Nova Lite 3 ਲਾਂਚ, ਜਾਣੋ ਕੀਮਤ ਤੇ ਫੀਚਰਜ਼

02/01/2019 12:00:56 PM

ਗੈਜੇਟ ਡੈਸਕ– ਹੁਵਾਵੇਈ ਨੇ ਜਪਾਨੀ ਬਾਜ਼ਾਰ ’ਚ Huawei Nova Lite 3 ਸਮਾਰਟਫੋਨ ਨੂੰ ਪੇਸ਼ ਕੀਤਾ ਹੈ। ਇਹ ਕੰਪਨੀ ਦੁਆਰਾ ਹੀ ਪੇਸ਼ ਕੀਤੇ ਗਏ Huawei P Smart (2019) ਦਾ ਜਪਾਨੀ ਵੇਰੀਐਂਟ ਹੈ। ਹੁਵਾਵੇਈ ਨੋਵਾ ਲਾਈਟ 3 ਦੀ ਕੀਮਤ 26,889 ਜਪਾਨੀ ਯੇਨ (ਕਰੀਬ 17,500 ਰੁਪਏ) ਹੈ। ਕੰਪਨੀ ਦੀ ਜਪਾਨੀ ਵੈੱਬਸਾਈਟ ’ਤੇ ਲਿਸਟ ਕੀਤੇ ਗਏ ਫੀਚਰਜ਼ ਤੋਂ ਸਾਫ ਹੈ ਕਿ Huawei Nova Lite 3 ਅਤੇ Huawei P Smart (2019) ’ਚ ਇਨਬਿਲਟ ਸਟੋਰੇਜ ਨੂੰ ਛੱਡ ਕੇ ਕੋਈ ਵੱਡਾ ਫਰਕ ਨਹੀਂ ਹੈ। 

PunjabKesari

Huawei Nova Lite 3 ਦੇ ਫੀਚਰਜ਼
ਫੋਨ ’ਚ 6.21 ਇੰਚ ਦੀ ਫੁੱਲ-ਐੱਚ.ਡੀ.+ (10802340 ਪਿਕਸਲ) ਡਿਸਪਲੇਅ ਹੈ, ਡਿਊਡ੍ਰੋਪ ਨੌਚ ਦੇ ਨਾਲ। ਫੋਨ ’ਚ ਆਕਟਾ-ਕੋਰ ਕਿਰਿਨ 710 ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਇਨਬਿਲਟ ਸਟੋਰੇਜ ਹੈ। ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ 13+2 ਮੈਗਾਪਿਕਸਲ ਦਾ ਹੈ। ਫਰੰਟ ਪੈਨਲ ’ਤੇ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਨੋਵਾ ਲਾਈਟ 3 ਆਰਟੀਫਿਸ਼ੀਅਲ ਇੰਟੈਲੀਜੈਂਸ ਇੰਟੀਗ੍ਰੇਸ਼ਨ ਦੇ ਨਾਲ ਆਏਗਾ। 

ਹੁਵਾਵੇਈ ਨੋਵਾ ਲਾਈਟ 3 ’ਚ 3400 ਐੱਮ.ਏ.ਐੱਚ. ਦੀ ਬੈਟਰੀ ਹੈ। ਕਨੈਕਟੀਵਿਟੀ ਫੀਚਰ ’ਚ 4ਜੀ ਵੀ.ਓ.ਐੱਲ.ਟੀ.ਈ., ਐੱਨ.ਐੱਫ.ਸੀ., ਬਲੂਟੁੱਥ 4.2, ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ, ਯੂ.ਐੱਸ.ਬੀ. ਓ.ਟੀ.ਜੀ., ਐੱਫ.ਐੱਮ. ਰੇਡੀਓ ਅਤੇ ਜੀ.ਪੀ.ਐੱਸ. ਸ਼ਾਮਲ ਹਨ। ਇਹ ਫੋਨ ਐਂਡਰਾਇਡ 9.0 ਪਾਈ ’ਤੇ ਆਧਾਰਿਤ ਈ.ਐੱਮ.ਯੂ.ਆਈ. 9.0.1 ’ਤੇ ਚੱਲਦਾ ਹੈ। 


Related News