ਬਿਨ੍ਹਾਂ ਚਾਰਜ਼ ਕੀਤੇ ਵੀ ਪੂਰਾ ਦਿਨ ਸਾਥ ਦੇਵੇਗਾ ਇਹ ਸਮਾਰਟਫੋਨ

Tuesday, Dec 08, 2015 - 06:17 PM (IST)

ਬਿਨ੍ਹਾਂ ਚਾਰਜ਼ ਕੀਤੇ ਵੀ ਪੂਰਾ ਦਿਨ ਸਾਥ ਦੇਵੇਗਾ ਇਹ ਸਮਾਰਟਫੋਨ

ਜਲੰਧਰ- ਹੁਆਵੇ ਮੇਟ 8 ਫਲੈਗਸ਼ਿਪ ਦੀ ਸ਼ੁਰੂਆਤ ਪਿਛਲੇ ਮਹੀਨੇ ਤੋਂ ਹੋ ਚੁੱਕੀ ਹੈ। ਇਹ ਇਕ ਬੇਹੱਦ ਆਕਰਸ਼ਿਤ ਐੱਜ਼ ਟੂ ਐੱਜ਼ ਫੈਬਲੇਟ ਹੈ ਜਿਸ ''ਚ ਨਵੇਂ ਫੀਚਰਜ਼ ਸ਼ਾਮਿਲ ਕੀਤੇ ਗਏ ਹਨ। ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ''ਚ ਕੰਪਨੀ ਦਾ ਆਪਣਾ Kirin 950 ਚਿੱਪ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫਲੈਗਸ਼ਿਪ ''ਚ 6 ਇੰਚ ਦੀ ਫੁਲ ਐੱਚ ਡੀ ਡਿਸਪਲੇ, 2.54 ਗੌਰਿਲਾ ਗਲਾਸ, 3/4 GB ਰੈਮ, 4000 mAh ਦੀ ਬੈਟਰੀ, 32/64 ਅਤੇ 128 GB ਦੀ ਇੰਟਰਨਲ ਸਟੋਰੇਜ, 16 ਐਮਪੀ ਰਿਅਰ ਕੈਮਰਾ ਅਤੇ 8 ਐਮਪੀ ਫਰੰਟ ਕੈਮਰਾ, EMUI 4.0 ''ਤੇ ਆਧਾਰਿਤ ਐਂਡ੍ਰਾਇਡ 6.0 ਮਾਰਸ਼ਮੈਲੋ ਸ਼ਾਮਿਲ ਹਨ। ਪਰ ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਸਿਰਫ 30 ਮਿੰਟ ਚਾਰਜ਼ ਕਰਨ ''ਤੇ ਇਹ ਪੂਰਾ ਦਿਨ ਕੰਮ ਕਰਨ ਲਈ ਤਿਆਰ ਹੋਵੇਗਾ। ਇਕ ਵਾਰ ਫੁਲ ਚਾਰਜ ਕਰਨ ਤੋਂ ਬਾਅਦ ਇਸ ਨੂੰ ਅਗਲੇ ਦਿਨ ਤੱਕ ਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ। ਹੁਆਵੇ ਵੱਲੋਂ ਇਹ ਗਾਹਕਾਂ ਲਈ ਸੱਚਮੁਚ ਇਕ ਅਨੋਖਾ ਤੋਹਫਾ ਹੈ।


Related News