ਹੁਵਾਵੇਈ ਨੇ 4,000 mAh ਬੈਟਰੀ ਨਾਲ ਲਾਂਚ ਕੀਤਾ Enjoy Z 5G ਸਮਾਰਟਫੋਨ

05/26/2020 1:28:04 AM

ਗੈਜੇਟ ਡੈਸਕ—ਟੈੱਕ ਕੰਪਨੀ ਹੁਵਾਵੇਈ ਨੇ ਲੇਟੈਸਟ ਐਨਜੁਆਏ ਜ਼ੈੱਡ5ਜੀ (Huawei Enjoy Z 5G) ਸਮਾਰਟਫੋਨ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਹੁਵਾਵੇਈ ਐਨਜੁਆਏ ਜ਼ੈੱਡ 5ਜੀ ਸਮਾਰਟਫੋਨ 'ਚ ਤਿੰਨ ਰੀਅਰ ਕੈਮਰਾ, 5ਜੀ ਕੁਨੈਕਟੀਵਿਟੀ ਅਤੇ ਦਮਦਾਰ ਡਿਸਪਲੇਅ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਫੋਨ ਦੇ ਸਾਈਡ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਵੀ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਮਈ ਦੀ ਸ਼ੁਰੂਆਤ 'ਚ ਹੁਵਾਵੇਈ ਵਾਏ8ਐੱਸ ਸਮਾਰਟਫੋਨ ਨੂੰ ਗਲੋਬਲ ਬਾਜ਼ਾਰ 'ਚ ਪੇਸ਼ ਕੀਤਾ ਸੀ।

PunjabKesari

ਕੀਮਤ
ਇਹ ਸਮਾਰਟਫੋਨ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,699 ਚੀਨੀ ਯੁਆਨ (ਕਰੀਬ 18,900 ਰੁਪਏ), 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,899 ਚੀਨੀ ਯੁਆਨ (ਕਰੀਬ 20,200 ਰੁਪਏ) ਅਤੇ 8ਜੀ.ਬੀ .ਰੈਮ+128ਜੀ.ਬੀ. ਇੰਟਰਨ ਸਟੋਰੇਜ਼ ਵੇਰੀਐਂਟ ਦੀ ਕੀਮਤ 2,199 ਚੀਨੀ ਯੁਆਨ (ਕਰੀਬ 23,400 ਰੁਪਏ) ਹੈ। ਇਸ ਸਮਾਰਟਫੋਨ ਨੂੰ ਮਿਡਨਾਈਟ ਬਲੈਕ, ਸਕਾਈ ਬਲੂ ਅਤੇ ਪਿੰਕ ਕਲਰ ਆਪਸ਼ਨ ਨਾਲ ਖਰੀਦਿਆ ਜਾ ਸਕਦਾ ਹੈ।

PunjabKesari

ਸਪੈਸੀਫਿਕੇਸ਼ਨਸ
ਇਹ ਸਮਾਰਟਫੋਨ ਐਂਡ੍ਰਾਇਡ 10 'ਤੇ ਆਧਾਰਿਤ ਈ.ਐੱਮ.ਯੂ.ਆਈ. 10.1 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ 'ਚ 6.57 ਇੰਚ ਦੀ ਫੁਲ ਐੱਚ.ਡੀ. ਪਲੱਸ ਡਿੱਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਯੂਜ਼ਰਸ ਨੂੰ ਟ੍ਰਿਪਲ ਰੀਅਰ ਕੈਮਰਾ ਦਾ ਸਪੋਰਟ ਮਿਲਿਆ ਹੈ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮੌਜੂਦ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 22.5 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


Karan Kumar

Content Editor

Related News