Huawei ਲਾਂਚ ਕਰੇਗੀ 6 ਕੈਮਰਿਆਂ ਵਾਲਾ ਫੋਲਡੇਬਲ ਸਮਾਰਟਫੋਨ, ਸਾਹਮਣੇ ਆਇਆ ਡਿਜ਼ਾਈਨ

02/02/2020 12:25:57 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਮੇਕਰ ਕੰਪਨੀ ਹੁਵਾਵੇਈ ਜਲਦ ਹੀ ਇਕ ਹੋਰ ਫੋਲਡੇਬਲ ਸਮਾਰਟਫੋਨ ਲਿਆਉਣ ਜਾ ਰਹੀ ਹੈ। ਫੋਲਡੇਬਲ ਹੋਣ ਨਾਲ ਹੀ ਫੋਨ ਦਾ ਇਕ ਹੋਰ ਖਾਸ ਫੀਚਰ ਹੋਵੇਗਾ ਅਤੇ ਇਸ 'ਚ 6 ਕੈਮਰੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਸਟਾਈਲਸ ਵੀ ਸਪੋਰਟ ਕਰੇਗਾ। ਇਸ ਨਾਲ ਪਹਿਲਾਂ ਕੰਪਨੀ ਨੇ ਮੇਟ ਐਕਸ ਫੋਲਡੇਬਲ ਸਮਾਰਟਫੋਨ ਲਾਂਚ ਕੀਤਾ ਸੀ ਅਤੇ ਨਵਾਂ ਸਮਾਰਟਫੋਨ ਇਸ ਦਾ ਸਕਸੈੱਸਰ ਹੋਵੇਗਾ। ਕੰਪਨੀ ਹੁਵਾਵੇਈ ਮੇਟ ਐਕਸ ਨੂੰ ਫਰਵਰੀ 'ਚ ਲਿਆਈ ਸੀ ਅਤੇ ਇਸ ਦੀਆਂ ਸੀਮਿਤ ਯੂਨੀਟਸ ਹੀ ਉਪਲੱਬਧ ਹੋ ਪਾਈਆਂ ਸਨ।PunjabKesari

ਹੁਣ ਕੰਪਨੀ ਨੇ ਨਵੇਂ ਫੋਲਡੇਬਲ ਸਮਾਰਟਫੋਨ ਲਈ EUIPO (ਯੂਰੋਪੀਅਨ ਯੂਨੀਅਨ ਇੰਟੈਲੇਕਚੁਲ ਪ੍ਰਾਪਰਟੀ ਆਫਿਸ) ਨੂੰ ਪੇਟੈਂਟ ਫਾਈਲ ਕੀਤਾ ਹੈ। ਮੰਨੀਆ ਜਾ ਰਿਹਾ ਹੈ ਕਿ ਇਹ ਪੇਟੈਂਟ ਮੇਟ ਐਕਸ2 ਲਈ ਹੋ ਸਕਦਾ ਹੈ। ਕਈ ਮਾਮਲਿਆਂ 'ਚ ਇਹ ਸਮਾਰਟਫੋਨ ਪੁਰਾਣੇ ਮੇਟ ਐਕਸ ਵਰਗਾ ਹੀ ਲੱਗ ਰਿਹਾ ਹੈ, ਹਾਲਾਂਕਿ ਕੁਝ ਅੰਤਰ ਵੀ ਹੋਵੇਗਾ। ਹੁਵਾਵੇਈ ਦਾ ਨਵਾਂ ਫੋਲਡੇਬਲ ਫੋਨ ਅੰਦਰਲੇ ਪਾਸੇ ਫੋਲਡ ਹੋਵੇਗਾ ਜਦਕਿ ਮੇਟ ਐਕਸ ਬਾਹਰਲੇ ਪਾਸੇ ਫੋਲਡ ਹੁੰਦਾ ਸੀ। ਇਸ ਤੋਂ ਇਲਾਵਾ ਮੇਟ ਐਕਸ 'ਚ ਚਾਰ ਕੈਮਰੇ ਦਿੱਤੇ ਗਏ ਸਨ ਜਦਕਿ ਨਵੇਂ ਫੋਲਡੇਬਲ 'ਚ 6 ਕੈਮਰੇ ਹੋ ਸਕਦੇ ਹਨ। ਇਸ 'ਚ 2 ਕੈਮਰੇ ਫਰੰਟ 'ਚ ਅਤੇ 4 ਕੈਮਰੇ ਰੀਅਰ 'ਚ ਹੋਣਗੇ।


Khushdeep Jassi

Content Editor

Related News