Huawei Enjoy 10 ਲਾਂਚ, ਜਾਣੋ ਕੀਮਤ ਤੇ ਫੀਚਰਜ਼

10/19/2019 10:28:32 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਆਪਣਾ ਨਵਾਂ ਸਮਾਰਟਫੋਨ Huawei Enjoy 10 ਲਾਂਚ ਕੀਤਾ ਹੈ। ਇਹ ਇਕ ਬਜਟ ਸਮਾਰਟਫੋਨ ਹੈ, ਜਿਸ ਨੂੰ ਪਿਛਲੇ ਮਹੀਨੇ TENNA ’ਤੇ ਸਪਾਟ ਕੀਤਾ ਗਿਆ ਸੀ। ਇਸ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਹੁਵਾਵੇਈ ਨੇ ਇਸ ਸਮਾਰਟਫੋਨ ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਹੈ। 

ਕੀਮਤ
Huawei Enjoy 10 ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਬੇਸ ਵੇਰੀਐਂਟ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਹੈ, ਜਿਸ ਦੀ ਕੀਮਤ 1,199 ਯੁਆਨ (ਕਰੀਬ 12 ਹਜ਼ਾਰ ਰੁਪਏ) ਹੈ। 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਦੋਵਾਂ ਵੇਰੀਐਂਟ ਦੀ ਕੀਮਤ 1,399 ਯੁਆਨ (ਕਰੀਬ 14 ਹਜ਼ਾਰ ਰੁਪਏ) ਹੈ। ਦੱਸ ਦੇਈਏ ਕਿ ਇਸ ਫੋਨ ਨੂੰ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ। ਚੀਨ ਦੇ ਬਾਜ਼ਾਰ ’ਚ ਇਸ ਦੀ ਪਹਿਲੀ ਸੇਲ 1 ਨਵੰਬਰ ਨੂੰ ਹੋਵੇਗੀ। ਭਾਰਤ ’ਚ ਜਾਂ ਹੋਰ ਦੇਸ਼ਾਂ ’ਚ ਇਸ ਫੋਨ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। 

ਫੀਚਰਜ਼
ਇਹ ਸਮਾਰਟਫੋਨ ਐਂਡਰਾਇਡ 9 ਪਾਈ ’ਤੇ ਆਧਾਰਿਤ ਹੈ ਜੋ EMUI 9.1 ’ਤੇ ਕੰਮ ਕਰਦਾ ਹੈ, ਨਾਲ ਹੀ ਇਸ ਵਿਚ ਪਾਵਰਫੁਲ ਆਕਟਾ-ਕੋਰ HiSilicon ਕਿਰਿਨ 710F ਪ੍ਰੋਸੈਸਰ ਦਿੱਤਾ ਗਿਆ ਹੈ। ਮੈਮਰੀ ਦੀ ਗੱਲ ਕਰੀਏ ਤਾਂ ਐੱਸ.ਡੀ. ਕਾਰਡ ਦੀ ਮਦਦ ਨਾਲ ਇਸ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਫੋਨ ਨੂੰ ਚਾਰ ਕਲਰ ਆਪਸ਼ਨ ’ਚ ਲਾਂਚ ਕੀਤਾ ਗਿਆ ਹੈ। 

ਫੋਟੋਗ੍ਰਾਫੀ ਲਈ ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਦਿੱਤਾ ਗਿਆ ਹੈ। 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਲ ਪੰਜ ਡਿਜ਼ਾਈਨ ’ਚ ਹੈ। ਇਸ ਫੋਨ ਦੀ ਬੈਟਰੀ 4,000mAh ਦੀ ਹੈ, ਹਾਲਾਂਕਿ ਫਾਸਟ ਚਾਰਜਿੰਗ ਸਪੋਰਟ ਫੀਚਰ ਨਹੀਂ ਦਿੱਤਾ ਗਿਆ। ਸੁਰੱਖਿਆ ਦੇ ਲਿਹਾਜ ਨਾਲ ਮਹੱਤਵਪੂਰਨ ਫਿੰਗਰਪ੍ਰਿੰਟ ਸੈਂਸਰ ਵੀ ਨਹੀਂ ਹੈ। 6.39 ਇਚ ਦੀ ਫੁਲ ਐੱਚ.ਡੀ. ਸਕਰੀਨ ਲੱਗੀ ਹੈ, ਜਿਸ ਵਿਚ ਸੈਲਫੀ ਕੈਮਰਾ ਲਈ ਪੰਜ ਹੋਲ ਡਿਜ਼ਾਈਨ ਦਿੱਤਾ ਗਿਆ ਹੈ।


Related News