Chrome OS ਦੇ ਨਾਲ HP ਨੇ ਪੇਸ਼ ਕੀਤਾ ਨਵਾਂ 2-In-1 ਟੈਬਲੇਟ

Tuesday, Apr 10, 2018 - 04:24 PM (IST)

ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐੱਚ.ਪੀ. ਨੇ ਕ੍ਰੋਮ ਓ.ਐੱਸ. ਨਾਲ ਲੈਸ ਆਪਣਾ ਨਵਾਂ 2-ਇਨ-1 ਟੈਬਲੇਟ ਪੇਸ਼ ਕਰ ਦਿੱਤਾ ਹੈ। ਟੈਬਲੇਟ 'ਚ ਦਿੱਤਾ ਗਿਆ ਨਵਾਂ ਕ੍ਰੋਮ ਓ.ਐੱਸ. ਆਪਰੇਟਿੰਗ ਸਿਸਟਮ ਦੇਖਣ 'ਚ Windows 10 ਅਤੇ Windows 10 S ਵਰਗਾ ਹੀ ਹੋਵੇਗਾ ਅਤੇ ਨਵੇਂ ਫੀਚਰਸ ਨਾਲ ਲੈਸ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ 10 ਜੂਨ ਨੂੰ ਆਪਣੇ ਇਸ ਨਵੇਂ ਟੈਬਲੇਟ ਨੂੰ 599 ਡਾਲਰ (ਕਰੀਬ 38,920 ਰੁਪਏ) 'ਚ ਵਿਕਰੀ ਲਈ ਪੇਸ਼ ਕਰ ਸਕਦੀ ਹੈ। 
PunjabKesari
ਸਪੈਸੀਫਿਕੇਸ਼ੰਸ
ਇਸ ਟੈਬਲੇਟ 'ਚ 12.3-ਇੰਚ ਦੀ ਡਿਸਪਲੇਅ, ਰੈਜ਼ੋਲਿਊਸ਼ਨ 2400x1600, ਗੋਰਿਲਾ ਗਲਾਸ 4 ਦੀ ਪ੍ਰੋਟੈਕਸ਼ਨ, ਪ੍ਰੋਸੈਸਰ ਇੰਟੈਲ ਕੋਰ m3-7Y30, ਗ੍ਰਾਫਿਕ ਕਾਰਡ ਇੰਟੈਲ 615, ਫਰੰਟ ਕੈਮਰਾ 5 ਮੈਗਾਪਿਕਸਲ ਅਤੇ ਰਿਅਰ 13 ਮੈਗਾਪਿਕਸਲ ਦਾ ਹੈ। ਇਸ ਟੈਬਲੇਟ ਦੀ ਮੈਮਰੀ 4ਜੀ.ਬੀ. ਦੀ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 
PunjabKesari
ਇਸ ਨਵੇਂ ਟੈਬਲੇਟ 'ਚ 48Whr ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 10 ਘੰਟੇ ਦਾ ਬੈਕਅਪ ਦੇਣ 'ਚ ਸਮਰੱਥ ਹੈ। ਉਥੇ ਹੀ ਇਸ ਵਿਚ 2x ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਇਕ 3.5 mm ਦਾ ਆਡੀਓ ਜੈੱਕ ਦਿੱਤਾ ਹੈ। ਇਸ ਤੋਂ ਇਲਾਵਾ ਇਹ ਟੈਬਲੇਟ 8.2mm ਪਤਲਾ ਹੈ ਅਤੇ ਇਸ ਦਾ ਭਾਰ 735 ਗ੍ਰਾਮ ਹੈ।


Related News