ਫਲਿੱਪਕਾਰਟ ਬਿੱਗ ਸ਼ਾਪਿੰਗ ਡੇਜ਼ : ਘੱਟ ਕੀਮਤ ''ਚ ਉਪਲੱਬਧ ਹੋਈ HP 1TB ਐਕਸਟਰਨਲ ਹਾਰਡ ਡਿਸਕ ਡਰਾਇਵ
Sunday, Dec 18, 2016 - 06:22 PM (IST)
.jpg)
ਜਲੰਧਰ : ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ''ਤੇ ਆਨਲਾਇਨ ਸਾਇਟਸ ਨੇ ਗਾਹਕਾਂ ਲਈ ਨਵੇਂ-ਨਵੇਂ ਆਫਰ ਦੇਣੇ ਸ਼ੁਰੂ ਕਰ ਦਿੱਤੇ ਹਨ। ਅੱਜ ਤੋਂ ਆਨਲਾਇਨ ਰਿਟੇਲਰ ਫਲਿੱਪਕਾਰਟ ''ਤੇ ''ਬਿੱਗ ਸ਼ਾਪਿੰਗ ਡੇਜ਼'' ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ 18 ਦਸੰਬਰ ਤੋਂ 21 ਦਸੰਬਰ ਤੱਕ ਚੱਲੇਗੀ। ਇਸ ਸੇਲ ''ਚ HP ਨੇ 1TB ਐਕਸਟਰਨਲ ਹਾਰਡ ਡਿਸਕ ਡਰਾਇਵ ਨੂੰ 42 ਫ਼ੀਸਦੀ ਡਿਸਕਾਊਂਟ ਦੇ ਨਾਲ 3,699 ਰੁਪਏ ਕੀਮਤ ''ਚ ਉਪਲੱਬਧ ਕਰ ਦਿੱਤਾ ਹੈ। ਇਸ ਹਾਰਡ ਡਿਸਕ ਡਰਾਇਵ ਦੀ ਅਸਲ ''ਚ ਕੀਮਤ 6,449 ਰੁਪਏ ਲਿਸਟ ਕੀਤੀ ਗਈ ਹੈ।
ਇਸ ਐਕਸਟਰਨਲ ਹਾਰਡ ਡਿਸਕ ਡਰਾਇਵ ''ਚ 1ਟੇਰਾਬਾਈਟ ਦੀ ਮੈਮਰੀ, ”S2 3.0 ਸਪੋਰਟ, 5400 rpm ਦੀ ਸਪੀਡ ਅਤੇ ਪਾਸਵਰਡ ਪ੍ਰੋਟੈਕਸ਼ਨ ਜਿਹੇ ਫੀਚਰਸ ਦਿੱਤੇ ਗਏ ਹਨ। ਇਸ ਦੇ ਇਲਾਵਾ ਕੰਪਨੀ ਇਸ ਦੇ ਨਾਲ 2 ਸਾਲ ਦੀ ਲਿਮਟਿਡ ਬਰਾਂਡ ਵਾਰੰਟੀ ਵੀ ਦੇ ਰਹੀ ਹੈ।