ਲੁਧਿਆਣਾ ''ਚ ਹੋਈ ਫ਼ਾਈਰਿੰਗ ਪਿੱਛੇ ਕੈਲੀਫ਼ੋਰਨੀਆ ਦੇ ਗੈਂਗਸਟਰ ਦਾ ਹੱਥ! ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ

Monday, Jul 21, 2025 - 12:28 PM (IST)

ਲੁਧਿਆਣਾ ''ਚ ਹੋਈ ਫ਼ਾਈਰਿੰਗ ਪਿੱਛੇ ਕੈਲੀਫ਼ੋਰਨੀਆ ਦੇ ਗੈਂਗਸਟਰ ਦਾ ਹੱਥ! ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ

ਚੌਕੀਮਾਨ (ਗਗਨਦੀਪ)- ਬੀਤੇ ਦਿਨੀਂ ਦੁਕਾਨਦਾਰ ਉੱਪਰ ਹੋਈ ਫ਼ਾਇਰਿੰਗ ਵਿਚ ਕੈਲੀਫ਼ੋਰਨੀਆ ਦੇ ਗੈਂਗਸਟਰ ਦਾ ਨਾਂ ਵੀ ਸਾਹਮਣੇ ਆਇਆ ਹੈ। ਪੁਲਸ ਵੱਲੋਂ ਇਸ ਮਾਮਲੇ ਵਿਚ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕਰ ਲਏ ਗਏ ਹਨ। ਇਸ ਮਾਮਲੇ ਵਿਚ ਕੈਲੀਫ਼ੋਰਨੀਆ ਬੈਠੇ ਗੈਂਗਸਟਰ ਪਵਿੱਤਰ ਸਿੰਘ ਬਟਾਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪਵਿੱਤਰ ਸਿੰਘ NIA ਨੂੰ ਵੀ ਲੋੜੀਂਦਾ ਹੈ ਤੇ ਉਸ ਨੂੰ ਹਾਲ ਹੀ ਵਿਚ FBI ਨੇ ਅਮਰੀਕਾ ਵਿਚ ਗ੍ਰਿਫ਼ਤਾਰ ਕੀਤਾ ਹੈ। 

ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਜਤਿੰਦਰ ਸਿੰਘ ਨੇ ਆਪਣੇ ਬਿਆਨਾਂ ਵਿਚ ਦਰਜ ਕਰਵਾਇਆ ਕਿ ਉਸਦੀ ਗੁਰੂ ਨਾਨਕ ਸੈਨੇਟਰੀ ਅਤੇ ਹਾਰਡਵੇਅਰ ਨਾਂ ਦੀ ਪਿੰਡ ਰੂਮੀ ਵਿਖੇ ਦੁਕਾਨ ਹੈ। 5 ਜੁਲਾਈ ਨੂੰ ਸ਼ਾਮ 7.25 ’ਤੇ ਉਹ ਆਪਣੀ ਗੱਡੀ ਰਾਹੀਂ ਦੁਕਾਨ ਤੋਂ ਆਪਣੇ ਘਰ ਪਿੰਡ ਛੱਜਾਵਾਲ ਨੂੰ ਜਾ ਰਿਹਾ ਸੀ ਤਾਂ ਪਿੰਡ ਰੂੰਮੀ ਤੋਂ ਛੱਜਾਵਾਲ ਨੂੰ ਮੁੜਦਿਆਂ ਸਾਰ ਸਾਹਮਣਿਓਂ ਦੋ ਨੌਜਵਾਨਾਂ, ਜੋ ਮੋਟਰਸਾਈਕਲ ’ਤੇ ਸਵਾਰ ਸਨ ਤੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਨੇ ਉਸ ਦੀ ਗੱਡੀ ਦੇ ਬਰਾਬਰ ਮੋਟਰਸਾਈਕਲ ਲਾ ਲਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਮਾਰਨ ਦੀ ਨੀਅਤ ਨਾਲ ਉਸ ’ਤੇ ਫਾਇਰ ਕੀਤੇ। ਫਾਇਰ ਡਰਾਈਵਰ ਸਾਈਡ ਸ਼ੀਸ਼ੇ ਵਿਚ ਵੱਜੇ ਪਰ ਉਹ ਵਾਲ-ਵਾਲ ਬਚ ਗਿਆ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਜਤਿੰਦਰ ਸਿੰਘ ਦੀ ਭੈਣ ਪਰਮਿੰਦਰ ਕੌਰ, ਜੋ ਰੁਪਿੰਦਰ ਸਿੰਘ ਨਾਲ ਵਿਆਹੀ ਹੋਈ ਹੈ, ਦਾ ਤਲਾਕ ਹੋ ਗਿਆ ਹੈ। ਰੁਪਿੰਦਰ ਸਿੰਘ ਨੂੰ ਸ਼ੱਕ ਹੈ ਕਿ ਇਹ ਤਲਾਕ ਜਤਿੰਦਰ ਸਿੰਘ ਨੇ ਕਰਵਾਇਆ ਹੈ।

ਮੁਕੱਦਮੇ ਦੀ ਤਫਤੀਸ਼ ਦੌਰਾਨ ਸੀ. ਆਈ. ਏ. ਸਟਾਫ ਜਗਰਾਓਂ ਦੀ ਟੀਮ ਨੇ 150 ਕਿ. ਮੀ. ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ। ਮੁਕੱਦਮੇ ਨੂੰ ਟਰੇਸ ਕਰਦਿਆਂ ਉਨ੍ਹਾਂ ਨੇ ਨਾਨਕ ਰਾਮ ਅਤੇ ਦੀਪੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਨਾਨਕ ਰਾਮ ਦੀ ਨਿਸ਼ਾਨਦੇਈ ’ਤੇ ਵਾਰਦਾਤ ਸਮੇਂ ਵਰਤਿਆ ਪਿਸਤੌਲ 32 ਬੋਰ ਬਰਾਮਦ ਕੀਤਾ ਗਿਆ। ਨਾਨਕ ਰਾਮ ਨੇ ਵਾਰਦਾਤ ਵਿਚ ਵਰਤੇ ਹਥਿਆਰ ਦੀ ਬਰਾਮਦਗੀ ਦੌਰਾਨ ਉਸ ਵਲੋਂ ਉਸੇ ਹੀ ਪਿਸਤੌਲ ਨਾਲ ਪੁਲਸ ਪਾਰਟੀ ਉੱਪਰ ਮਾਰਨ ਦੀ ਨੀਅਤ ਨਾਲ ਦੋ ਫਾਇਰ ਕੀਤੇ ਗਏ। ਜਵਾਬੀ ਕਾਰਵਾਈ ਵਿਚ ਪੁਲਸ ਪਾਰਟੀ ਨੇ ਫਾਇਰਿੰਗ ਕੀਤੀ ਅਤੇ ਨਾਨਕ ਰਾਮ ਦੀ ਲੱਤ ਵਿਚ ਗੋਲੀ ਲੱਗੀ। ਨਾਨਕ ਰਾਮ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Emergency 'ਚ ਰੋਕੀ ਗਈ ਰੇਲਗੱਡੀ! ਜਾਨ ਬਚਾਉਣ ਲਈ ਬਾਹਰ ਨੂੰ ਦੌੜੇ ਯਾਤਰੀ

ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਕੰਮ ਲਈ ਲਵਪ੍ਰੀਤ ਸਿੰਘ ਨੇ ਵਿਦੇਸ਼ ਵਿਚੋਂ ਵੱਖ-ਵੱਖ ਖਾਤਿਆਂ ਰਾਹੀਂ ਕਰੀਬ ਡੇਢ ਲੱਖ ਰੁਪਿਆ ਭੇਜਿਆ ਸੀ। ਉਸ ਨੇ ਵਾਰਦਾਤ ਦੌਰਾਨ ਵਰਤੇ ਹਥਿਆਰ ਸਮੇਤ ਕਾਰਤੂਸ ਵੀ ਮੁਹੱਈਆ ਕਰਵਾਏ ਸਨ। ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News