ਲੁਧਿਆਣਾ ''ਚ ''ਅਗਵਾ'' ਹੋਈ ਕੁੜੀ ਘਰ ਦੇ ਬਾਹਰੋਂ ਲੱਭੀ, ਹੈਰਾਨ ਕਰੇਗਾ ਪੂਰਾ ਮਾਮਲਾ
Thursday, Jul 17, 2025 - 05:29 PM (IST)

ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਵਿਚ ਲਾਪਤਾ ਹੋਈ 7 ਮਹੀਨਿਆਂ ਦੀ ਬੱਚੀ ਅੱਜ ਵਾਪਸ ਮਿਲ ਗਈ ਹੈ। ਇਥੇ ਦੱਸ ਦੇਈਏ ਕਿ ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਬੀਤੀ ਰਾਤ ਘਰ ਵਿਚੋਂ 7 ਮਹੀਨਿਆਂ ਦੀ ਬੱਚੀ ਲਾਪਤਾ ਹੋ ਗਈ ਸੀ। ਜਿਵੇਂ ਹੀ ਇਹ ਮਾਮਲਾ ਸੁਰਖੀਆਂ ਵਿਚ ਆਇਆ ਤਾਂ ਕੋਈ ਬੱਚੀ ਨੂੰ ਘਰ ਦੇ ਪਿੱਛੇ ਇਕ ਖਾਲੀ ਪਲਾਟ 'ਚ ਛੱਡ ਕੇ ਭੱਜ ਗਿਆ। ਪਰਿਵਾਰ ਨੇ ਕਿਹਾ ਬੱਚੀ ਨੂੰ ਮੁੱਢਲੀ ਸਹਾਇਤਾ ਅਤੇ ਆਕਸੀਜਨ ਆਦਿ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਬੱਚੀ ਦੇ ਥੋੜ੍ਹੀਆਂ ਖਰੋਚਾਂ ਅਤੇ ਬੁਖ਼ਾਰ ਹੋਇਆ ਹੈ ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ
ਜ਼ਿਕਰਯੋਗ ਹੈ ਕਿ ਬੀਤੀ ਰਾਤ 12 ਵਜੇ ਇਕ ਅਣਪਛਾਤਾ ਵਿਅਕਤੀ ਮਾਂ ਨਾਲ ਸੁੱਤੀ ਪਈ 7 ਮਹੀਨੇ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਸੀ। ਅੱਜ ਸਵੇਰੇ ਲਗਭਗ ਸਾਢੇ ਤਿੰਨ ਵਜੇ ਜਦੋਂ ਘਰ ਦੀ ਵੱਡੀ ਧੀ ਪੀਹੂ ਬਿਸਤਰੇ ਤੋਂ ਡਿੱਗ ਪਈ ਤਾਂ ਉਹ ਰੋਣ ਲੱਗ ਪਈ ਸੀ। ਰੋਣ ਦੀ ਆਵਾਜ਼ ਸੁਣ ਕੇ ਮਾਂ ਮੀਤ ਕੌਰ ਜਾਗ ਪਈ ਅਤੇ ਵੇਖਿਆ ਕਿ ਉਸ ਦੀ ਧੀ ਅਰੂਹੀ ਬਿਸਤਰੇ ‘ਤੇ ਨਹੀਂ ਸੀ। ਉਸ ਨੇ ਤੁਰੰਤ ਰੌਲਾ ਪਾਇਆ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਇਕੱਠਾ ਕੀਤਾ। ਪੁਲਸ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੌਣ ਇਸ ਬੱਚੀ ਨੂੰ ਲੈ ਕੇ ਗਿਆ ਸੀ ਅਤੇ ਵਾਪਸ ਕੌਣ ਘਰ ਦੇ ਪਿਛਲੇ ਪਾਸੇ ਪਲਾਟ ਵਿੱਚ ਰੱਖ ਕੇ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e