ਬਿਨਾਂ ਇੰਟਰਨੈੱਟ ਦੇ ਵੀ ਦੇਖ ਸਕਦੇ ਹੋ ਯੂਟਿਊਬ ਵੀਡੀਓ, ਇਹ ਹੈ ਤਰੀਕਾ
Wednesday, Jun 26, 2024 - 08:58 PM (IST)
ਗੈਜੇਟ ਡੈਸਕ- ਯੂਟਿਊਬ ਦਾ ਇਸਤੇਮਾਲ ਅੱਜ ਹਰੇਕ ਮੋਬਾਇਲ ਯੂਜ਼ਰ ਕਰ ਰਿਹਾ ਹੈ। ਐਂਡਰਾਇਡ ਫੋਨ 'ਚ ਤਾਂ ਯੂਟਿਊਬ ਐਪ ਪ੍ਰੀ-ਇੰਸਟਾਲ ਆਉਂਦਾ ਹੈ ਪਰ ਆਈਫੋਨ ਵਾਲੇ ਇਸ ਨੂੰ ਇੰਸਟਾਲ ਕਰਕੇ ਇਸਤੇਮਾਲ ਕਰਦੇ ਹਨ। ਕਈ ਵਾਰ ਅਸੀਂ ਅਜਿਹੀ ਥਾਂ 'ਤੇ ਹੁੰਦੇ ਹਾਂ ਜਿਥੇ ਇੰਟਰਨੈੱਟ ਦੀ ਕੁਨੈਕਟੀਵਿਟੀ ਨਹੀਂ ਮਿਲਦੀ। ਅਜਿਹੀ ਥਾਂ 'ਤੇ ਸਾਨੂੰ ਯੂਟਿਊਬ 'ਤੇ ਵੀਡੀਓਜ਼ ਦੇਖਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਕ ਟ੍ਰਿਕ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਇੰਟਰਨੈੱਟ ਦੇ ਵੀ ਯੂਟਿਊਬ ਦਾ ਇਸਤੇਮਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ....
ਆਫਲਾਈਨ ਮੋਡ ਕਰੇਗਾ ਮਦਦ
ਬਿਨਾਂ ਇੰਟਰਨੈੱਟ ਵੀਡੀਓਜ਼ ਦੇਖਣ ਲਈ ਤੁਸੀਂ ਯੂਟਿਊਬ ਦੇ ਆਫਲਾਈਨ ਮੋਡ ਦਾ ਇਸਤੇਮਾਲ ਕਰ ਸਕਦੇਹੋ। ਇੰਟਰਨੈੱਟ ਨਾਲ ਕੁਨੈਕਟ ਹੋਣ ਤੋਂ ਬਾਅਦ ਤੁਸੀਂ ਆਪਣੇ ਪਸੰਦ ਦੀਆਂ ਵੀਡੀਓਜ਼ ਨੂੰ ਆਫਲਾਈਨ ਲਈ ਡਾਊਨਲੋਡ ਕਰ ਸਕਦੇ ਹੋ ਅਤੇ ਬਾਅਦ 'ਚ ਉਸ ਨੂੰ ਬਿਨਾਂ ਇੰਟਰਨੈੱਟ ਦੇ ਦੇਖ ਸਕਦੇ ਹੋ।
ਆਫਲਾਈਨ ਮੋਡ 'ਚ ਵੀਡੀਓ ਨੂੰ ਦੇਖਣ ਲਈ ਪਹਿਲਾਂ ਯੂਟਿਊਬ ਵੀਡੀਓ ਨੂੰ ਸੇਵ ਕਰੋ। ਹੁਣ ਵੀਡੀਓ ਪਲੇਅ ਹੋਣ ਤੋਂ ਬਾਅਦ ਹੇਠਾਂ ਵੱਲ ਡਾਊਨਲੋਡ ਦਾ ਆਪਸ਼ਨ ਨਜ਼ਰ ਆਏਗਾ, ਇਸ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਸੀਂ ਜਿਸ ਵੀਡੀਓ ਕੁਆਲਿਟੀ 'ਚ ਯੂਟਿਊਬ ਵੀਡੀਓ ਸੇਵ ਕਰਨਾ ਚਾਹੁੰਦੇ ਹੋ, ਉਸ ਦਾ ਆਪਸ਼ਨ ਦਿੱਤਾ ਜਾਵੇਗਾ।
ਇਨ੍ਹਾਂ 'ਚ ਤੁਹਾਨੂੰ ਇੰਟਰਨੈੱਟ ਡਾਟਾ ਜਾਂ ਵਾਈ-ਫਾਈ ਦੇ ਹਿਸਾਬ ਨਾਲ ਲੋਅ (144ਪੀ), ਮੀਡੀਅਮ (360ਪੀ), ਹਾਈ (720ਪੀ), ਫੁਲ ਐੱਚ.ਡੀ. (1080ਪੀ) ਦੇ ਆਪਸ਼ਨ ਨਜ਼ਰ ਆਉਣਗੇ। ਜੇਕਰ ਤੁਸੀਂ ਜ਼ਿਆਦਾ ਹਾਈ ਕੁਆਲਿਟੀ 'ਚ ਵੀਡੀਓ ਡਾਊਨਲੋਡ ਕਰਦੇ ਹੋ ਤਾਂ ਤੁਹਾਡਾ ਇੰਟਰਨੈੱਟ ਜ਼ਿਆਦਾ ਖਰਚ ਹੋਵੇਗਾ। ਇਕ ਵਾਰ ਡਾਊਨਲੋਡ ਹੋਣ ਤੋਂ ਬਾਅਦ ਤੁਸੀਂ ਕਿਤੇ ਵੀ ਬਿਨਾਂ ਇੰਟਰਨੈੱਟ ਦੇ ਯੂਟਿਊਬ ਵੀਡੀਓ ਨੂੰ ਪਲੇਅ ਕਰ ਸਕਦੇ ਹੋ।