ਕਿਵੇਂ ਮਿਲਦੇ ਨੇ YouTube ''ਤੇ ਸਿਲਵਰ, ਗੋਲਡ ਤੇ ਡਾਇਮੰਡ Play Buttons? ਕ੍ਰਿਏਟਰਾਂ ਦੀ ਹੁੰਦੀ ਹੈ ਮੋਟੀ ਕਮਾਈ

Tuesday, Sep 24, 2024 - 11:37 PM (IST)

ਕਿਵੇਂ ਮਿਲਦੇ ਨੇ YouTube ''ਤੇ ਸਿਲਵਰ, ਗੋਲਡ ਤੇ ਡਾਇਮੰਡ Play Buttons? ਕ੍ਰਿਏਟਰਾਂ ਦੀ ਹੁੰਦੀ ਹੈ ਮੋਟੀ ਕਮਾਈ

ਗੈਜੇਟ ਡੈਸਕ- ਯੂਟਿਊਬ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿੱਥੇ ਲੱਖਾਂ ਲੋਕ ਮੋਟੀ ਕਮਾਈ ਕਰ ਰਹੇ ਹਨ। ਕਈ ਕੰਟੈਂਟ ਕ੍ਰਿਏਟਰ ਇੱਥੋਂ ਕਰੋੜਾਂ ਰੁਪਏ ਕਮਾ ਰਹੇ ਹਨ, ਇਸ ਲਈ ਅੱਜ ਹਰ ਪ੍ਰਭਾਵਕ ਕੋਲ ਘੱਟੋ-ਘੱਟ ਇੱਕ ਚੈਨਲ ਹੈ। YouTube 'ਤੇ ਕਮਾਈ ਮੁੱਖ ਤੌਰ 'ਤੇ ਸਬਸਕ੍ਰਾਈਬਰਾਂ ਦੀ ਗਿਣਤੀ ਅਤੇ ਵੀਡੀਓਜ਼ 'ਤੇ ਦਿਖਾਈ ਦੇਣ ਵਾਲੇ ਇਸ਼ਤਿਹਾਰਾਂ ਦੇ ਦਰਸ਼ਕਾਂ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ।

YouTube ਆਪਣੇ ਯੂਜ਼ਰਜ਼ ਨੂੰ ਉਨ੍ਹਾਂ ਦੇ ਚੈਲਨ 'ਤੇ ਸਬਸਕ੍ਰਾਈਬਰਾਂ ਦੀ ਗਿਣਤੀ ਦੇ ਆਧਾਰ 'ਤੇ ਰਿਵਾਰਡ ਪਲੇਅ ਬਨਟਸ ਦਿੰਦਾ ਹੈ।

- ਸਿਲਵਰ ਪਲੇਅ ਬਟਨ
- ਗੋਲਡਨ ਪਲੇਅ ਬਟਨ
- ਡਾਇਮੰਡ ਪਲੇਅ ਬਟਨ
- ਰੂਬੀ ਪਲੇਅ ਬਟਨ
- ਰੈੱਡ ਪਲੇਅ ਬਟਨ

ਇਹ ਪਲੇਅ ਬਟਨਸ ਨਾ ਸਿਰਫ ਸਨਮਾਨ ਦਾ ਪ੍ਰੀਤਕ ਹਨ, ਸਗੋਂ ਯੂਟਿਊਬ ਤੋਂ ਕਮਾਈ ਦੇ ਮੌਕੇ ਵੀ ਪ੍ਰਦਾਨ ਕਰਦੇ ਹਨ। 

ਕਦੋਂ ਮਿਲਦੇ ਹਨ ਯੂਟਿਊਬ ਪਲੇਅ ਬਟਨਸ

ਯੂਟਿਊਬ ਨੇ 2010 ਤੋਂ ਇਹ ਪਲੇਅ ਬਟਨਸ ਦੇਣੇ ਸ਼ੁਰੂ ਕੀਤੇ। ਪਹਿਲਾਂ ਸਿਰਫ ਸਿਲਵਰ ਅਤੇ ਗੋਲਡਨ ਬਟਨ ਹੀ ਦਿੱਤੇ ਜਾਂਦੇ ਸਨ ਪਰ ਹੁਣ ਵਧਦੇ ਯੂਜ਼ਰਜ਼ ਦੇ ਚਲਦੇ ਇਹ 5 ਬਟਨ ਦਿੱਤੇ ਜਾਂਦੇ ਹਨ। ਆਓ ਜਾਣਦੇ ਹਾਂ ਇਹ ਬਟਨਸ ਕਦੋਂ ਮਿਲਦੇ ਹਨ। 

1. ਸਿਲਵਰ ਪਲੇਅ ਬਟਨ- ਇਹ ਬਟਨ ਉਦੋਂ ਮਿਲਦਾ ਹੈ ਜਦੋਂ ਕਿਸੇ ਚੈਨਲ 'ਤੇ 1 ਲੱਖ ਸਬਸਕ੍ਰਾਈਬਰ ਹੁੰਦੇ ਹਨ।
2. ਗੋਲਡਨ ਪਲੇਅ ਬਟਨ- ਇਹ ਉਦੋਂ ਮਿਲਦਾ ਹੈ ਜਦੋਂ ਚੈਨਲ 'ਤੇ 10 ਲੱਖ ਸਬਸਕ੍ਰਾਈਬਰ ਹੁੰਦੇ ਹਨ।
- 3. ਡਾਇਮੰਡ ਪਲੇਅ ਬਟਨ- ਇਹ ਉਦੋਂ ਮਿਲਦਾ ਹੈ ਜਦੋਂ ਸਬਸਕ੍ਰਾਈਬਰਾਂ ਦੀ ਗਿਣਤੀ 1 ਕਰੋੜ (10 ਮਿਲੀਅਨ) ਹੁੰਦੀ ਹੈ।
4. ਰੂਬੀ ਪਲੇਅ ਬਟਨ- ਇਹ ਬਟਨ 5 ਕਰੋੜ ਸਬਸਕ੍ਰਾਈਬਰਾਂ ਦੀ ਗਿਣਤੀ ਹੋਣ 'ਤੇ ਮਿਲਦਾ ਹੈ।
5. ਰੈੱਡ ਪਲੇਅ ਬਟਨ- ਇਹ ਸਭ ਤੋਂ ਵੱਡਾ ਬਟਨ ਹੈ, ਜੋ 10 ਕਰੋੜ (100 ਮਿਲੀਅਨ) ਸਬਸਕ੍ਰਾਈਬਰ ਹੋਣ 'ਤੇ ਮਿਲਦਾ ਹੈ।

ਰਿਵਾਰਡ ਪਲੇਅ ਬਟਨਸ ਕਿਵੇਂ ਮਿਲਦੇ ਹਨ

ਯੂਟਿਊਬ ਆਪਣੇ ਆਪ ਬਟਨਸ ਨਹੀਂ ਭੇਜਦਾ। ਜੇਕਰ ਤੁਹਾਡੇ ਚੈਨਲ 'ਤੇ ਲੋੜੀਂਦੇ ਸਬਸਕ੍ਰਾਈਬਰਾਂ ਦੀ ਗਿਣਤੀ ਪੂਰੀ ਹੋ ਗਈ ਹੈ, ਤਾਂ ਤੁਹਾਨੂੰ ਇਨ੍ਹਾਂ ਬਟਨਸ ਲਈ ਅਪਲਾਈ ਕਰਨਾ ਹੋਵੇਗਾ। ਉਦਾਹਰਣ ਲਈ ਜੇਕਰ ਤੁਹਾਡੇ ਚੈਨਲ 'ਤੇ 1 ਲੱਖ ਸਬਸਕ੍ਰਾਈਬਰ ਹਨ ਤਾਂ ਤੁਸੀਂ ਸਿਲਵਰ ਬਟਨ ਲਈ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਲਈ ਤੁਹਾਡੇ ਚੈਨਲ 'ਤੇ ਇਕ ਆਪਸ਼ਨ ਦਿਖਾਈ ਦੇਵੇਗਾ, ਜਿਥੇ ਤੁਹਾਨੂੰ ਜ਼ਰੂਰੀ ਡਿਟੇਲ ਭਰਨੀ ਪਵੇਗਾ ਅਤੇ ਯੂਟਿਊਬ ਦੀਆਂ ਸਾਰੀਆਂ ਸ਼ਰਤਾਂ ਅਨੁਸਾਰ ਅਪਲਾਈ ਕਰਨਾ ਹੋਵੇਗਾ।

ਕਿਵੇਂ ਹੁੰਦੀ ਹੈ ਯੂਟਿਊਬ ਤੋਂ ਕਮਾਈ

ਯੂਟਿਊਬ 'ਤੇ ਕਮਾਈ ਮੁੱਖ ਰੂਪ ਨਾਲ ਵੀਡੀਓ ਦੌਰਾਨ ਆਉਣ ਵਾਲੇ ਵਿਗਿਆਪਨਾਂ ਤੋਂ ਹੁੰਦੀ ਹੈ। ਜਦੋਂ ਵਿਗਿਆਪਨ ਇਕ ਹਜ਼ਾਰ ਦਰਸ਼ਕਾਂ ਤਕ ਪਹੁੰਚਦਾ ਹੈ ਤਾਂ ਯੂਟਿਊਬ ਕ੍ਰਿਏਟਰਾਂ ਨੂੰ 100-200 ਰੁਪਏ ਤਕ ਦਿੰਦਾ ਹੈ। ਜਿਨ੍ਹਾਂ ਕੋਲ ਸਿਲਵਰ ਪਲੇਅ ਬਟਨ ਹੈ, ਉਹ ਹਰ ਮਹੀਨੇ ਲਗਭਗ 2 ਲੱਖ ਰੁਪਏ ਤਕ ਕਮਾ ਸਕਦੇ ਹਨ, ਜਦੋਂਕਿ ਗੋਲਡਨ ਬਟਨ ਧਾਰਕ ਇਸ ਤੋਂ ਵੀ ਜ਼ਿਆਦਾ ਕਮਾ ਸਕਦੇ ਹਨ। 

ਇਸ ਤੋਂ ਇਲਾਵਾ, ਕ੍ਰਿਏਟਰ ਬ੍ਰਾਂਡ ਪ੍ਰਮੋਸ਼ਨ, ਸਪਾਂਸਰਸ਼ਿਪ, ਪ੍ਰੋਡਕਟ ਪਲੇਸਮੈਂਟ ਅਤੇ ਐਫੀਲਿਏਟ ਮਾਰਕੀਟਿੰਗ ਰਾਹੀਂ ਵੀ ਕਮਾਈ ਕਰ ਸਕਦੇ ਹਨ। 


author

Rakesh

Content Editor

Related News