ਆਨਰ Watch Magic ਸਮਾਰਟਵਾਚ ਵਿਕਰੀ ਲਈ ਹੋਈ ਉਪਲੱਬਧ, ਜਾਣੋ ਕੀਮਤ

02/21/2019 6:13:11 PM

ਗੈਜੇਟ ਡੈਸਕ- ਆਨਰ Watch Magic ਨੂੰ ਈ-ਕਾਮਰਸ ਵੈੱਬਸਾਈਟ Amazon 'ਤੇ ਵਿਕਰੀ ਲਈ ਉਪਲੱਬਧ ਕਰਾ ਦਿੱਤੀ ਗਈ ਹੈ। ਇਨ੍ਹਾਂ 'ਚੋਂ ਇਕ Honor Watch Magic ਹੈ ਤੇ ਦੂਜਾ Honor Band 4 Running Edition ਹੈ। ਇਨ੍ਹਾਂ ਨੂੰ Honor View 20 ਸਮਾਰਟਫੋਨ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਨ੍ਹਾਂ 'ਚੋਂ Honor Watch Magic ਨੂੰ ਹੁਣ ਉਪਲੱਬਧ ਕਰਾ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ। 

Honor Watch Magic

ਇਸ 'ਚ 1.2 ਇੰਚ ਦਾ ਐੱਚ. ਡੀ ਐਮੋਲੇਡ ਡਿਸਪਲੇਅ ਦਿੱਤਾ ਗਿਆ ਹੈ ਜਿਸਦਾ ਪਿਕਸਲ ਰੈਜ਼ੋਲਿਊਸ਼ਨ 390X390 ਹੈ। ਇਸ ਦੀ ਪਿਕਸਲ ਡੈਂਸਿਟੀ 326 ਪੀ. ਪੀ. ਆਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਵਾਚ ਸੈਕਟਰ ਦੇ ਪਹਿਲੇ ਡਿਊਲ ਚਿੱਪਸੈੱਟ ਦੇ ਨਾਲ ਪੇਸ਼ ਕੀਤੀ ਗਈ ਹੈ। ਇਹ ਐਂਡ੍ਰਾਇਡ ਤੇ iOS ਡਿਵਾਈਸ ਦੇ ਨਾਲ ਕੰਮ ਕਰ ਸਕਦੀ ਹੈ। ਇਹ 5ATM ਵਾਟਰ ਰੇਸਿਸਟੈਂਟ ਸਰਟੀਫਿਕੇਟ ਦੇ ਨਾਲ ਆਉਂਦੀ ਹੈ। ਨਾਲ ਹੀ ਇਸ 'ਚ 178 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ 7 ਦਿਨ ਤੱਕ ਦੀ ਬੈਟਰੀ ਲਾਈਫ ਦੇਣ 'ਚ ਸਮਰੱਥ ਹੈ।ਇਸ ਵਾਚ 'ਚ ਇਨਬਿਲਟ ਜੀ. ਪੀ. ਐੱਸ ਦਿੱਤਾ ਗਿਆ ਹੈ ਜੋ 3 ਸਟੇਲਾਈਟ ਪੁਜੀਸ਼ਨਿੰਗ ਸਿਸਟਮਸ ਜਿਵੇਂ GPS, GLONASS ਤੇ GALELIO ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਹਾਰਟ ਰੇਟ ਮਾਨਿਟਰਿੰਗ, ਸਵਿਮ ਸਟ੍ਰੋਕ ਰਿਕੋਗਨੀਸ਼ਨ, ਸਾਇੰਟੀਫਿਕ ਸਲੀਪ ਮੋਡ, ਕਾਲ ਰਿਮਾਇੰਡਰ, ਐਲਟੀਟਿਊਡ ਬੈਰੋਮੀਟਰ ਤੇ ਪ੍ਰੈਸ਼ਰ ਮਾਨੀਟਰ ਜਿਹੇ ਸੈਂਸਰਸ ਵੀ ਮੌਜੂਦ ਹਨ।PunjabKesariTicwatch 5
ਇਹ ਇੱਕ ਫੁੱਲੀ ਐਂਡ੍ਰਾਇਡ ਵਿਅਰ ਵਾਚ ਹੈ। ਡਿਵਾਈਸ 'ਚ 1.4 ਇੰਚ ਦਾ OLED ਡਿਸਪਲੇਅ ਹੈ, ਜਿਸ ਦਾ ਰੈਜੋਲਿਊਸ਼ਨ 400x400 ਪਿਕਸਲ ਹੈ। ਇਸ ਦਾ ਪ੍ਰੋਸੈਸਰ MediaTek MT2601 'ਤੇ ਰਨ ਕਰਦਾ ਹੈ। ਸਮਾਰਟਵਾਚ 24 ਘੰਟੇ ਤੱਕ ਦੀ ਬੈਟਰੀ ਬੈਕਅਪ ਦਿੰਦਾ ਹੈ। ਡਿਵਾਇਸ ਐਂਡ੍ਰਾਇਡ 4.3 Plus ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਡਿਵਾਈਸ 'ਚ 4 ਜੀ. ਬੀ ਦੀ ਸਟੋਰੇਜ ਦਿੱਤੀ ਗਈ ਹੈ। ਡਿਵਾਈਸ 'ਤੇ ਪਾਣੀ ਤੇ ਧੂੜ ਦਾ ਅਸਰ ਨਹੀਂ ਹੁੰਦਾ ਹੈ। ਕੁਨੈੱਕਟੀਵਿਟੀ ਲਈ ਇਸ 'ਚ ਵਾਈ ਫਾਈ, ਬਲੂਟੁੱਥ 4.1 ਜਿਵੇਂ ਫੀਚਰਸ ਦਿੱਤੇ ਗਏ ਹਨ। ਸਮਾਰਟਵਾਚ 'ਚ ਤੁਹਾਨੂੰ ਜੀ. ਪੀ. ਐੱਸ ਦਾ ਵੀ ਫੀਚਰ ਮਿਲਦਾ ਹੈ। ਚਾਰਜਿੰਗ ਲਈ ਇਸ 'ਚ ਮੈਗਨੇਟਿਕ ਕੁਨੈੱਕਟਿੰਗ ਪਿਨ ਦਿੱਤਾ ਗਿਆ ਹੈ। ਡਿਵਾਈਸ ਦਾ ਇੰਟਰਫੇਸ ਕਾਫ਼ੀ ਆਸਾਨ ਹੈ। ਇਹ ਤੁਹਾਡੇ ਕਦਮਾਂ ਤੋਂ ਲੈ ਕੇ ਦਿਲ ਦੀ ਧੜਕਨ ਤੱਕ ਨੂੰ ਰਿਕਾਰਡ ਕਰਦਾ ਹੈ। ਡਿਵਾਈਸ ਲੋਕੇਸ਼ਨ ਤੋਂ ਲੈ ਕੇ ਫਿਟਨੈੱਸ ਤੱਕ 'ਚ ਕੰਮ ਆਉਂਦਾ ਹੈ।


Related News