144Hz ਡਿਸਪਲੇਅ ਤੇ ਦਮਦਾਰ ਪ੍ਰੋਸੈਸਰ ਨਾਲ Honor ਨੇ ਲਾਂਚ ਕੀਤਾ ਨਵਾਂ ਗੇਮਿੰਗ ਲੈਪਟਾਪ

09/17/2020 5:00:42 PM

ਗੈਜੇਟ ਡੈਸਕ– ਆਨਰ ਨੇ ਆਪਣੇ ਗੇਮਿੰਗ ਲੈਪਟਾਪ Hunter V700 ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। ਹੁਵਾਵੇਈ ਦੇ ਸਬ ਬ੍ਰਾਂਡ ਦੇ ਇਸ ਗੇਮਿੰਗ ਲੈਪਟਾਪ ਦਾ ਸਿੱਧਾ ਮੁਕਾਬਲਾ ASUS ROG ਸੀਰੀਜ਼ ਦੇ ਗੇਮਿੰਗ ਲੈਪਟਾਪ ਨਾਲ ਹੋਵੇਗਾ। Honor Hunter V700 ਨੂੰ ਤਿੰਨ ਕੰਫਿਗਿਊਰੇਸ਼ਨ ਅਤੇ ਇਕ ਹੀ ਕਲਰ ਆਪਸ਼ਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੇਮਿੰਗ ਲੈਪਟਾਪ ’ਚ ਸਟਾਈਲਿਸ਼ ਡਿਜ਼ਾਇਨ ਦਿੱਤਾ ਗਿਆ ਹੈ। ਇਸ ਦੇ ਬਾਟਮ ਪੈਨਲ ’ਚ ਜ਼ਿਆਦਾ ਏਅਰ ਇਨਟੈੱਕ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਨਾਲ ਹੀ ਇਸ ਦੇ ਕੀ-ਬੋਰਡ ’ਚ RGB ਬੈਕਲਾਈਟਿੰਗ ਦਿੱਤੀ ਗਈ ਹੈ। 

ਕੀਮਤ
Honor Hunter V700 ਨੂੰ ਚੀਨੀ ਈ-ਕਾਮਰਸ ਪਲੇਟਫਾਰਮ VMall ’ਤੇ ਲਿਸਟ ਕੀਤਾ ਗਿਆ ਹੈ। ਇਸ ਦੇ Core i5 + GeForce GTX 1660 Ti + 16GB + 512GB ਮਾਡਲ ਦੀ ਕੀਮਤ CNY 7,499 (ਕਰੀਬ 81,600 ਰੁਪਏ) ਹੈ। ਉਥੇ ਹੀ ਇਸ ਦੇ Core i7 + GeForce RTX 2060 + 16GB + 512GB ਮਾਡਲ ਦੀ ਕੀਮਤ CNY 8,499 (ਕਰੀਬ 92,500 ਰੁਪਏ) ਹੈ। ਜਦਕਿ, ਇਸ ਦੇ ਸਭ ਤੋਂ ਹਾਈ-ਐਂਡ Core i7 + GeForce RTX 2060 + 16GB + 1TB ਮਾਡਲ ਦੀ ਕੀਮਤ CNY 9,999 (ਕਰੀਬ 1.09 ਲੱਖ ਰੁਪਏ) ਹੈ। ਇਹ ਇਕ ਹੀ ਮੈਜਿਕ ਨਾਈਟ ਬਲੈਕ ਕਲਰ ਆਪਸ਼ਨ ’ਚ ਉਪਲੱਬਧ ਹੋਵੇਗਾ। ਇਸ ਨੂੰ ਚੀਨ ’ਚ ਪ੍ਰੀ-ਆਰਡਰ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਚੀਨ ਤੋਂ ਇਲਾਵਾ ਦੂਜੇ ਦੇਸ਼ਾਂ ’ਚ ਇਸ ਨੂੰ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। 

ਖੂਬੀਆਂ
Honor Hunter V700 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਪ੍ਰੀ-ਇੰਸਟਾਲਡ ਵਿੰਡੋਜ਼ 10 ਹੋਮ ਐਡੀਸ਼ਨ ਨਾਲ ਆਉਂਦਾ ਹੈ। ਇਸ ਵਿਚ 16.1 ਇੰਚ ਦੀ ਫੁਲ-ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਇਸ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਸ ਦੀ ਡਿਸਪਲੇਅ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ 144Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ ਜੋ ਗੇਮਿੰਗ ਦੇ ਦੀਵਾਨਿਆਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਦੀ ਹੈ। 

ਇਹ 10th Gen Intel Core ਪ੍ਰੋਸੈਸਰ, Nvidia GeForce RTX 2060 GPU, 6GB VRAM ਅਤੇ 16GB DDR4 RAM ਨਾਲ ਆਉਂਦਾ ਹੈ। ਇਸ ਵਿਚ 1 ਟੀ.ਬੀ. ਤਕ ਦੀ ਐੱਸ.ਐੱਸ.ਡੀ. ਸਟੋਰੇਜ ਮਿਲਦੀ ਹੈ। ਇਸ ਵਿਚ ਆਡੀਓ ਲਈ ਦੋ ਸਪੀਕਰ ਦਿੱਤੇ ਗਏ ਹਨ। onor Hunter V700 ਨੂੰ ਪਾਵਰ ਦੇਣ ਲਈ ਇਸ ਵਿਚ 56 ਵਾਟ ਦੀ ਬੈਟਰੀ ਦਿੱਤੀ ਗਈ ਹੈ। ਇਹ ਡਿਊਲ ਬੈਂਡ Wi-Fi 6, Bluetooth 5.1, 3.5mm ਆਡੀਓ ਜੈੱਕ ਵਰਗੇ ਕੁਨੈਕਟੀਵਿਟੀ ਫੀਚਰਜ਼ ਨਾਲ ਆਉਂਦਾ ਹੈ। ਇਸ ਵਿਚ ਦੋ ਯੂ.ਐੱਸ.ਬੀ. 3.0 ਪੋਰਟ, ਇਕ ਯੂ.ਐੱਸ.ਬੀ. 2.0 ਪੋਰਟ, ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ, ਇਕ HDMI ਪੋਰਟ ਅਤੇ ਇਕ Gigabit LAN ਪੋਰਟ ਦਿੱਤਾ ਗਿਆ ਹੈ।


Rakesh

Content Editor

Related News