Honor ਦੇ ਇਸ ਸਮਾਰਟਫੋਨ ''ਚ ਹੋਵੇਗਾ ਡਿਊਲ ਕੈਮਰਾ ਸੈਟਅਪ, 27 ਮਈ ਨੂੰ ਹੋਵੇਗਾ ਲਾਂਚ

Wednesday, May 17, 2017 - 04:06 PM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਟਰਮਿਨਲ ਦਾ ਹਾਨਰ ਬਰਾਂਡ 27 ਮਈ ਨੂੰ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਨੂੰ ਲਾਂਚ ਕਰਣ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਖੁਲਾਸਾ ਇਕ ਲੀਕ ਹੋਈ ਤਸਵੀਰ ਤੋਂ ਹੋਇਆ ਜੋ ਦੇਖਣ ''ਚ ਕੰਪਨੀ ਦਾ ਆਧਿਕਾਰਕ ਪ੍ਰੇਸ ਇਨਵਾਈਟ ਲੱਗ ਰਿਹਾ ਹੈ। ਇਹ ਤਸਵੀਰ ਇੰਟਰਨੈੱਟ ''ਤੇ ਸਾਰਵਜਨਕ ਕਰ ਦਿੱਤੀ ਗਈ ਹੈ। ਲੀਕ ਹੋਈ ਪ੍ਰੈਸ ਇਨਵਾਈਟ ''ਚ ਕਿਤੇ ਵੀ ਪ੍ਰੋਡਕਟ ਦੇ ਨਾਮ ਦਾ ਜ਼ਿਕਰ ਨਹੀਂ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ ਈਵੈਂਟ ''ਚ ਆਪਣੇ ਹਾਨਰ 9 ਸਮਾਰਟਫੋਨ ਤੋਂ ਪਰਦਾ ਚੁੱਕੇਗੀ।

ਮਸ਼ਹੂਰ ਟਿਪਸਟਰ ਰੋਲੇਂਡ ਕਵਾਂਟ ਨੇ ਇਹ ਤਸਵੀਰ ਸਾਂਝੀ ਕੀਤੀ ਹੈ। ਉਨ੍ਹ ਨੇ ਕਿਹਾ ਕਿ ਹਾਨਰ ਬਰਾਂਡ ਦਾ ਲਾਂਚ ਈਵੈਂਟ 27 ਮਈ ਨੂੰ ਬਰਲਿਨ ''ਚ ਹੋਵੇਗਾ। ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਦਾ ਅਗਲਾ ਪ੍ਰੋਡਕਟ ਲਾਈਟ ਕੈਚਰ ਹੋਵੇਗਾ। ਉਂਝ, ਇਸ ਫਰੇਜ ਦਾ ਬਹੁਤ ਜ਼ਿਆਦਾ ਮਤਲਬ ਨਹੀਂ ਨਿਕਲਦਾ। ਉਮੀਦ ਹੈ ਕਿ ਹਾਨਰ 9 ਸਮਾਰਟਫੋਨ ''ਚ ਡਿਊਲ ਕੈਮਰਾ ਸੈੱਟਅਪ ਹੋਵੇਗਾ। ਇਸ ਵੱਲ ਇਸ਼ਾਰਾ ਐਂਡ੍ਰਾਇਡ ਸੋਲ ਦੀ ਰਿਪੋਰਟ ''ਚ ਕੀਤਾ ਗਿਆ ਹੈ।

ਹੁਵਾਵੇ ਹਾਨਰ 9 ਦੇ ਪਿਛਲੇ ਹਿੱਸੇ ''ਤੇ 20 ਮੈਗਾਪਿਕਸਲ ਅਤੇ 12 ਮੈਗਾਪਿਕਸਲ ਦੇ ਸੈਂਸਰ ਦਿੱਤੇ ਜਾਣ ਦੀ ਉਮੀਦ ਹੈ। ਖੁਲਾਸਾ ਹੋਇਆ ਹੈ ਕਿ ਇਸ ਫੋਨ ''ਚ ਕਿਰਨ 960 ਚਿੱਪਸੈੱਟ ਦੇ ਨਾਲ 4 ਜੀ. ਬੀ ਜਾਂ 6 ਜੀ. ਬੀ ਰੈਮ ਹੋਣਗੇ। ਡਿਸਪਲੇ ਦੀ ਗੱਲ ਕਰੀਏ ਤਾਂ ਹੁਵਾਵੇ ਹਾਨਰ 9 ''ਚ 5.2 ਇੰਚ ਦੀ ਫੁੱਲ-ਐੱਚ. ਡੀ ਡਿਸਪਲੇ ਹੋਵੇਗੀ। ਇਸ ਤੋਂ ਇਲਾਵਾ ਹੁਵਾਵੇ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ ''ਚ ਐਂਡ੍ਰਾਇਡ 7.1.1 ਨੂਗਟ ''ਤੇ ਅਧਾਰਿਤ ਈ. ਐੱਮ. ਯੂ. ਆਈ ਸਕਿਨ ਦਿੱਤੀ ਜਾਵੇਗੀ।


Related News