24MP ਸੈਲਫੀ ਕੈਮਰੇ ਦੇ ਨਾਲ ਆਨਰ 10 Lite ਲਾਂਚ

01/15/2019 3:45:17 PM

ਗੈਜੇਟ ਡੈਸਕ- ਚੀਨੀ ਕੰਪਨੀ Huawei ਦੇ ਸਭ ਬਰਾਂਡ ਆਨਰ ਨੇ ਭਾਰਤ 'ਚ ਆਨਰ 10 ਲਾਈਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਸ 'ਚ ਦਿੱਤੀ ਗਈ 6.21 ਇੰਚ ਦੀ ਫੁੱਲ ਐੱਚ. ਡੀ. ਪਲਸ ਡਿਸਪਲੇਅ ਹੈ ਜਿਸ ਦਾ ਆਸਪੈਕਟ ਰੇਸ਼ਿਓ 19:5:9 ਹੈ। ਇਸ 'ਚ 2.5D ਕਰਵਡ ਗਲਾਸ ਦਿੱਤਾ ਗਿਆ ਹੈ। ਇਸ ਡਿਵਾਈਸ 'ਚ ਆਕਟਾ ਕੋਰ Kirin 710 ਪ੍ਰੋਸੈਸਰ ਦਿੱਤਾ ਗਿਆ ਹੈ ਤੇ ਇਸ 'ਚ ਦਿੱਤੀ ਗਈ ਵਾਟਰਡਰਾਪ ਨੌਚ ਇਸ ਨੂੰ ਕਾਫ਼ੀ ਖਾਸ ਬਣਾ ਰਹੀ ਹੈ।

ਕੀਮਤ 
ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 4GB ਰੈਮ 64GB ਵੇਰੀਐਂਟ ਦੀ ਕੀਮਤ 13,999 ਰੁਪਏ, ਜਦ ਕਿ 6GB ਰੈਮ 64GB ਮੈਮਰੀ ਵੇਰੀਐਂਟ ਤੁਹਾਨੂੰ 17,999 ਰੁਪਏ 'ਚ ਮਿਲੇਗਾ। ਕੰਪਨੀ ਨੇ ਆਪਣੇ ਇਸ ਨਵੇਂ ਸਮਾਰਟਫੋਨ ਨੂੰ ਸਕਾਈ ਬਲੂ, ਮਿਡ-ਨਾਈਟ ਬਲੈਕ ਤੇ ਸਫਾਇਰ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਹੈ।PunjabKesari

ਸਪੈਸੀਫਿਕੇਸ਼ਨਸ
Honor 10 Lite 'ਚ Android 9.1 Pie ਅਧਾਰਿਤ ਕੰਪਨੀ ਦਾ ਕਸਟਮ ਯੂਜ਼ਰ ਇੰਟਰਫੇਸ EMIUI 9.0 ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਹਾਇ-ਬਰਿਡ ਡਿਊਲ ਸਿਮ ਸਪੋਰਟ ਦਿੱਤੀ ਹੈ। ਇਸ ਸਮਾਰਟਫੋਨ 'ਚ 4GB ਰੈਮ ਦੇ ਨਾਲ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਦੂਜੇ ਵੇਰੀਐਂਟ 'ਚ 6GB ਰੈਮ ਦੇ ਨਾਲ 128GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਪਾਵਰ ਲਈ ਇਸ 'ਚ 3,400mAh ਦੀ ਬੈਟਰੀ ਦਿੱਤੀ ਗਈ ਹੈ।

ਕੈਮਰਾ
Honor 10 Lite 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ 'ਚ ਪਹਿਲਾ ਕੈਮਰਾ 23 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ f/1.8 ਦਾ ਹੈ। ਦੂਜਾ ਕੈਮਰਾ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ 'ਚ 24 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ f/2.0 ਹੈ। ਰੀਅਰ ਕੈਮਰੇ 'ਚ ਐੱਲ. ਈ. ਡੀ ਫਲੈਸ਼ ਦਿੱਤੀ ਗਈ ਹੈ।PunjabKesari


Related News