ਹਰਿਆਣਾ ਦੇ 10 ਜ਼ਿਲ੍ਹਿਆਂ ''ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ, ਲੂ ਦਾ ਟੁੱਟਿਆ 42 ਸਾਲ ਦਾ ਰਿਕਾਰਡ

06/05/2024 4:18:38 PM

ਹਿਸਾਰ- ਹਰਿਆਣਾ ਦੇ 10 ਜ਼ਿਲ੍ਹਿਆਂ ਵਿਚ ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ, ਬੱਦਲ ਛਾਏ ਰਹਿਣਗੇ। ਗਰਜ ਨਾਲ ਹਲਕੀ ਬੂੰਦਾਬਾਂਦੀ ਦੇ ਵੀ ਆਸਾਰ ਹਨ। ਮੌਸਮ 'ਚ ਆਏ ਇਸ ਬਦਲਾਅ ਮਗਰੋਂ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੀ ਹੈ। ਪ੍ਰਦੇਸ਼ ਵਿਚ 5 ਜ਼ਿਲ੍ਹੇ ਅਜਿਹੇ ਹਨ, ਜਿੱਥੇ ਪਾਰਾ ਅਜੇ ਵੀ 45 ਡਿਗਰੀ ਤੋਂ ਉੱਪਰ ਹੈ। ਇਨ੍ਹਾਂ ਵਿਚ ਸਿਰਸਾ, ਰੋਹਤਕ, ਹਿਸਾਰ, ਮੇਵਾਤ, ਮਹੇਂਦਰਗੜ੍ਹ ਅਤੇ ਜੀਂਦ ਜ਼ਿਲ੍ਹੇ ਸ਼ਾਮਲ ਹੈ।

ਇਸ ਵਾਰ ਗਰਮੀ ਨੂੰ ਲੈ ਕੇ ਲੂ ਦੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ। ਤਿੰਨ ਦਿਨ ਪਹਿਲਾਂ ਹੀ ਪ੍ਰਦੇਸ਼ 'ਚ 42 ਸਾਲ ਦਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ। ਸਾਲ 1982 ਵਿਚ ਲਗਾਤਾਰ 19 ਦਿਨ ਲੂ ਚੱਲੀ ਸੀ। ਇਸ ਵਾਰ 23 ਦਿਨ ਬੀਤ ਚੁੱਕੇ ਹਨ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ। ਮੌਸਮ ਵਿਚ ਆਈ ਇਸ ਤਬਦੀਲੀ ਦਾ ਕਾਰਨ ਮਈ ਵਿਚ ਆਮ ਨਾਲੋਂ ਘੱਟ ਮੀਂਹ ਪੈਣਾ ਦੱਸਿਆ ਜਾ ਰਿਹਾ ਹੈ। ਜੂਨ ਮਹੀਨੇ ਵਿਚ ਵੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਦਿਨ ਦੇ ਤਾਪਮਾਨ ਵਿਚ ਬਹੁਤੀ ਗਿਰਾਵਟ ਦੀ ਸੰਭਾਵਨਾ ਨਹੀਂ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ 'ਚ 2 ਦਿਨਾਂ ਬਾਅਦ ਫਿਰ ਤੋਂ ਬਦਲਾਅ ਦੀ ਸੰਭਾਵਨਾ ਹੈ। 5 ਤੋਂ 6 ਜੂਨ ਯਾਨੀ ਅੱਜ ਅਤੇ ਕੱਲ ਤੱਕ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ। ਇਸ ਨਾਲ 6 ਜੂਨ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਸੂਬੇ 'ਚ ਜੂਨ 'ਚ ਆਮ ਨਾਲੋਂ ਜ਼ਿਆਦਾ ਗਰਮੀ ਪੈ ਸਕਦੀ ਹੈ।


Tanu

Content Editor

Related News