Honor 10 Lite ਨੂੰ ਮਿਲ ਰਹੀ ਲੇਟੈਸਟ EMUI 9.1 ਅਪਡੇਟ

08/17/2019 5:48:22 PM

ਗੈਜੇਟ ਡੈਸਕ– ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਭਾਰਤ ’ਚ ਆਨਰ 10 ਲਾਈਟ ਸਮਾਰਟਫੋਨ ਲਈ ਲੇਟੈਸਟ EMUI 9.1 ਅਪਡੇਟ ਰੋਲ ਆਊਟ ਕਰ ਦਿੱਤਾ ਹੈ। ਇਹ ਅਪਡੇਟ ਭਾਰਤ ’ਚ ਇਸਤੇਮਾਲ ਹੋ ਰਹੇ ਆਨਰ 10 ਲਾਈਟ ਲਈ ਹੈ। ਇਸ ਅਪਡੇਟ ਰਾਹੀਂ ਇਸ ਫੋਨ ਨੂੰ GPU Turbo 3.0, EROS ਸਿਸਟਮ ਅਤੇ ਵੀਡੀਓ ਰਿੰਗਟੋਨ ਵਰਗੇ ਅਪਗ੍ਰੇਡਸ ਮਿਲਣਗੇ। 

ਸੁਪਰਫਾਸਟ ਗੇਮਿੰਗ ਐਕਸਪੀਰੀਅੰਸ
ਕੰਪਨੀ ਮੁਤਾਬਕ, ਇਸ ਅਪਡੇਟ ਨਾਲ ਯੂਜ਼ਰਜ਼ ਨੂੰ ਬਿਹਤਰ ਗੇਮਿੰਗ ਐਕਸਪੀਰੀਅੰਸ ਮਿਲੇਗਾ। GPU Turbo 3.0 ਦੇ ਚੱਲਦੇ ਯੂਜ਼ਰਜ ਬਿਹਤਰ ਅਤੇ ਫਾਸਟ ਪਰਫਾਰਮੈਂਸ ਦੇ ਨਾਲ ਗੇਮ ਖੇਡ ਸਕਣਗੇ। GPU Turbo 3.0 ਨਾਲ ਯੂਜ਼ਰਜ਼ ਨੂੰ PUBG, Asphalt 9, NBA 2K19, ਮੋਬਾਇਲ ਲਿਜੈਂਡਸ, ਫੋਰਟਨਾਈਟ, ਫੀਫਾ ਮੋਬਾਇਲ ਵਰਗੀਆਂ ਗੇਮਾਂ ਆਾਨੀ ਨਾਲ ਖੇਡ ਸਕਣਗੇ। ਇਹ ਸਾਰੀਆਂ ਗੇਮਾਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਫਰੇਮ ਰੇਟਸ ਦੇ ਨਾਲ ਖੇਡੀਆਂ ਜਾ ਸਕਣਗੀਆਂ। 


Related News