ਹੀਰੋ ਮੋਟੋਕਾਰਪ ਨੇ ਸ਼ੁਰੂ ਕੀਤਾ 24×7 ਰੋਡਸਾਈਡ ਅਸਿਸਟੈਂਸ ਪ੍ਰੋਗਰਾਮ, ਮਿਲਣਗੀਆਂ ਇਹ ਸੁਵਿਧਾਵਾਂ

Saturday, Oct 10, 2020 - 04:42 PM (IST)

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਪਣੇ ਗਾਹਕਾਂ ਦੀ ਸੁਵਿਧਾ ਲਈ 24×7 ਰੋਡਸਾਈਟ ਅਸਿਸਟੈਂਸ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਗਾਹਕ ਕੋਲੋਂ 350 ਰੁਪਏ ਇਕ ਸਾਲ ਲਈ ਕੰਪਨੀ ਲਵੇਗੀ ਜਿਸ ਵਿਚ 24×7 ਸੇਵਾ ਪ੍ਰਦਾਨ ਕੀਤੀ ਜਾਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰਨ ਵਾਲੇ ਗਾਹਕਾਂ ਨੂੰ ਦੇਸ਼ ਭਰ ’ਚ ਕਿਤੇ ਵੀ ਬਾਈਕ ਖ਼ਰਾਬ ਹੋਣ ’ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਬਾਈਕ ਖ਼ਰਾਬ ਹੋਣ ਦੀ ਹਾਲਤ ’ਚ ਗਾਹਕ ਨੂੰ ਸਿਰਫ ਇਕ ਟੋਲ ਫ੍ਰੀ ਨੰਬਰ ’ਤੇ ਕਾਲ ਕਰਨੀ ਹੋਵੇਗੀ ਜਿਸ ਤੋਂ ਬਾਅਦ ਕੰਪਨੀ ਦਾ ਸਰਵਿਸ ਏਜੰਟ ਦੱਸੀ ਗਈ ਲੋਕੇਸ਼ਨ ’ਤੇ ਆ ਕੇ ਬਾਈਕ ਠੀਕ ਕਰੇਗਾ। ਜੇਕਰ ਬਾਈਕ ਠੀਕ ਨਹੀਂ ਹੋਈ ਤਾਂ ਉਸ ਨੂੰ ਨਜ਼ਦੀਕੀ ਸਰਵਿਸ ਸੈਂਟਰ ’ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੀ ਹੋਵੇਗੀ। 

24×7 ਰੋਡਸਾਈਡ ਅਸਿਸਟੈਂਸ ’ਚ ਮਿਲਣਗੀਆਂ ਇਹ ਸੁਵਿਧਾਵਾਂ
ਰੋਡਸਾਈਡ ਅਸਿਸਟੈਂਸ ’ਚ ਗਾਹਕਾਂ ਨੂੰ ਕੁਝ ਖ਼ਾਸ ਸੇਵਾਵਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ ’ਚ ਆਨ-ਕਾਲ ਸੁਪੋਰਟ, ਰਿਪੇਅਰ ਆਨ-ਸਪਾਟ, ਬਾਈਕ ਟੋਇੰਗ, ਫਿਊਲ ਡਿਲਿਵਰੀ, ਟਾਇਰ ਡੈਮੇਜ ਸੁਪੋਰਟ, ਬੈਟਰੀ ਸੁਪੋਰਟ, ਆਨ-ਡਿਮਾਂਡ ਐਕਸੀਡੈਂਟਲ ਅਸਿਸਟੈਂਸ ਅਤੇ ਕੀਅ ਰਿਟ੍ਰੀਵਲ ਸੁਪੋਰਟ ਆਦਿ ਸੇਵਾਵਾਂ ਸ਼ਾਮਲ ਹਨ। 


Rakesh

Content Editor

Related News