ਹੀਰੋ ਮੋਟੋਕਾਰਪ ਦੀ ਬਾਈਕਸ ਹੋਈਆਂ ਮਹਿੰਗੀ, 2200 ਰੁਪਏ ਤੱਕ ਵਧੀਆਂ ਕੀਮਤਾਂ
Tuesday, May 02, 2017 - 12:09 PM (IST)

ਜਲੰਧਰ- ਦੋਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ''ਚ ਸੋਮਵਾਰ ਤੋਂ 500 ਤੋਂ 2,200 ਰੁਪਏ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅਪ੍ਰੈਲ ਮਹੀਨੇ ਦੇ ਵਿਕਰੀ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਲਾਗਤ ਵਧਣ ਦੇ ਮੱਦੇਨਜ਼ਰ ਵਾਹਨਾਂ ਦੀਆਂ ਕੀਮਤਾਂ ''ਚ ਇਹ ਵਾਧਾ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਅਪ੍ਰੈਲ 2017 ''ਚ 5,91,306 ਵਾਹਨ ਵੇਚੇ ਜੋ ਪਿਛਲੇ ਸਾਲ ਇਸ ਮਹੀਨੇ ''ਚ ਵੇਚੇ ਗਏ 6,12,739 ਵਾਹਨਾਂ ਦੇ ਮੁਕਾਬਲੇ 3.5 ਫ਼ੀਸਦੀ ਘੱਟ ਹੈ।
ਕੰਪਨੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮਾਰਚ 2017 ਦੇ ਅੰਤ ''ਚ ਬੀ. ਐੱਸ. 3 ਵਾਹਨਾਂ ਦੀ ਹੋਈ ਭਾਰੀ ਵਿਕਰੀ ਦੀ ਵਜ੍ਹਾ ਨਾਲ ਅਪ੍ਰੈਲ ''ਚ ਵਾਹਨਾਂ ਦੀ ਵਿਕਰੀ ''ਤੇ ਦਬਾਅ ਵੇਖਿਆ ਗਿਆ ਹੈ ਹਾਲਾਂਕਿ ਹੁਣ ਵਿਆਹ-ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਮਈ ਮਹੀਨੇ ''ਚ ਵਿਕਰੀ ਵਧਣ ਦੀ ਉਮੀਦ ਹੈ।