ਕੀ ਹਨ ਕਾਰਨ ਕੇ ਤੁਸੀਂ ਨਹੀਂ ਛੱਡ ਪਾਉਂਦੇ Facebook

Monday, Dec 14, 2015 - 03:01 PM (IST)

ਕੀ ਹਨ ਕਾਰਨ ਕੇ ਤੁਸੀਂ ਨਹੀਂ ਛੱਡ ਪਾਉਂਦੇ Facebook

ਜਲੰਧਰ : ਕੀ ਤੁਸੀਂ ਕਦੇ ਵੀ ਫੇਸਬੁਕ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਹੈ? ਜੇ ਕੀਤੀ ਹੈ ਤਾਂ ਕੀ ਤੁਸੀਂ ਇਸ ''ਚ ਸਫਲ ਰਹੇ ਹੋ। ਹੋ ਸਕਦਾ ਹੈ ਕਿ ਕੁਝ ਲੋਕ ਸਫਲ ਹੋਏ ਹੋਣ ਪਰ ਕਈ ਇਹੋ ਜਿਹੇ ਵੀ ਹੋਣਗੇ ਜੋ ਇਸ ਬਾਰੇ ਸੋਚਣਾ ਵੀ ਗਵਾਰਾ ਨਹੀਂ ਕਰਦੇ। 

ਕੋਨਾਲ ਯੂਨੀਵਰਸਿਟੀ ''ਚ ਹੋਏ ਇਕ ਸ਼ੋਧ ''ਚ ਇਹ ਪਤਾ ਲੱਗਾ ਹੈ ਕਿ ਜੋ ਲੋਕ ਫੇਸਬੁਕ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਲਈ ਇਸ ਨੂੰ ਛੱਡਣਾ ਬਹੁਤ ਮੁਸ਼ਕਿਲ ਹੈ। 
ਉਨ੍ਹਾਂ ਵੱਲੋਂ ਇਹ 5 ਕਾਰਨ ਦੱਸੇ ਗਏ ਕਿ ਕਿਊਂ ਲੋਕ ਫੇਸਬੁਕ ਨੂੰ ਨਹੀਂ ਛੱਡ ਪਾਉਂਦੇ :

-ਪਹਿਲਾ ਕਾਰਨ ਹੈ ਇਸ ਦੀ ਬੂਰੀ ਆਦਤ। ਲੋਕ ਫੇਸਬੁਕ ਨੂੰ ਇਸ ਤਰ੍ਹਾਂ ਲੈਂਦੇ ਹਨ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਇਸ ਦੇ ਬਿਨਾ ਰਹਿ ਨਹੀਂ ਸਕਦੇ।
-ਜੇ ਤੁਸੀਂ ਕੋਸ਼ਿਸ਼ ਵੀ ਕਰੋਗੇ ਤਾਂ ਪਹਿਲੇ 10 ਦਿਨਾਂ ਤੱਕ ਤੁਸੀਂ ਕੋਈ ਬ੍ਰਾਉਜ਼ਰ ਖੋਲ੍ਹਣ ''ਤੇ ਤੁਸੀਂ ਆਪਣੇ-ਆਪ ''F'' ਟਾਈਪ ਕਰੋਗੇ।
-ਇਕ ਹੋਰ ਵਡਾ ਕਾਰਨ ਹੈ ਕਿ ਲੋਕਾ ਫੇਸਬੁਕ ਇਸ ਲਈ ਜ਼ਿਆਦਾ ਯੂਜ਼ ਕਰਦੇ ਹਨ ਤਾਂ ਜੋ ਜਾਣ ਸਕਨ ਕੇ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ । ਇਸ ਲਈ ਲੋਕ ਵਾਰ-ਵਾਰ ਲਾਗਇਨ ਕਰਦੇ ਹਨ।
-ਯੂਜ਼ਰ ਦਾ ਮੂਡ ਵੀ ਉਸ ਨੂੰ ਲਾਗਇਨ ਕਰਨ ਨੂੰ ਮਜਬੂਰ ਕਰਦਾ ਹੈ। 
-ਕੁਝ ਲੋਕ ਇਕ ਵਾਰ ਲਾਗਆਉਟ ਕਰ ਕੇ ਵਾਪਿਸ ਲਾਗਇਨ ਨਹੀਂ ਕਰਦੇ ਕਿਊਂਕਿ ਉਨ੍ਹਾਂ ਕੋਲ ਇਸ ਦੇ ਇਲਾਵਾ ਟਵਿਟਰ ਵਰਗੇ ਹੋਰ ਵੀ ਸੋਸ਼ਲ ਸਾਈਟਾਂ ਹੁੰਦੀਆਂ ਹਨ।

ਇਸ ਸਰਵੇ ਤੋਂ ਪਤਾ ਲਗਾਇਆ ਗਿਆ ਹੈ ਕਿ ਲੋਕ ਫੇਸਬੁਕ ਨੂੰ ਛੱਡਣਾ ਤਾਂ ਚਾਹੁੰਦੇ ਹਨ ਪਰ ਕਰ ਨਹੀਂ ਪਾਉਂਦੇ ਤੇ ਲੋਕ ਟੈਕਨਾਲੋਜੀ ਨਾਲ ਆਪਣੀ ਸੋਸ਼ਲ ਲਾਈਫ ਨੂੰ ਜ਼ਿਆਦਾ ਬਹਿਤਰ ਮੰਨਦੇ ਹਨ।


Related News