ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਸੇਵਾ ਮੁਕਤ DSP ਜਦ ਪੁੱਜਾ ਬੈਂਕ ਤਾਂ ਖ਼ਾਤਾ ਵੇਖ ਕੇ ਉਸ ਦੇ ਉੱਡੇ ਹੋਸ਼

Saturday, Mar 28, 2026 - 02:38 PM (IST)

ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਸੇਵਾ ਮੁਕਤ DSP ਜਦ ਪੁੱਜਾ ਬੈਂਕ ਤਾਂ ਖ਼ਾਤਾ ਵੇਖ ਕੇ ਉਸ ਦੇ ਉੱਡੇ ਹੋਸ਼

ਟਾਂਡਾ ਉੜਮੁੜ (ਪਰਮਜੀਤ ਮੋਮੀ)- ਟਾਂਡਾ ਦੇ ਪਿੰਡ ਜਲਾਲਪੁਰ ਨਾਲ ਸੰਬੰਧਤ ਇਕ ਸੇਵਾ ਮੁਕਤ ਡੀ. ਐੱਸ. ਪੀ. ਦੇ ਖਾਤੇ ਵਿਚੋਂ ਸਾਈਬਰ ਠੱਗਾਂ ਨੇ ਆਨਲਾਈਨ ਲੱਖਾਂ ਰੁਪਏ ਉਡਾ ਕੇ ਫਰਾਡ ਕੀਤਾ ਹੈ। ਜਿਸ ਉਪਰੰਤ ਸਾਈਬਰ ਕ੍ਰਾਈਮ ਨੂੰ ਦਿੱਤੇ ਗਏ ਸ਼ਿਕਾਇਤ ਦੌਰਾਨ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਆਨਲਾਈਨ ਫਰਾਡ ਦਾ ਸ਼ਿਕਾਰ ਹੋਏ ਕਰਨੈਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਜਲਾਲਪੁਰ ਨੇ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਿੰਡ ਜਲਾਲਪੁਰ ਸਥਿਤ ਪੀ. ਐੱਨ. ਬੀ. ਬੈਂਕ 'ਚ ਆਪਣੀ ਪਤਨੀ ਦੇ ਨਾਲ ਜੁਆਇੰਟ ਖਾਤਾ ਜੋਕਿ ਸਾਲ 2010 ਤੋਂ ਚਾਲੂ ਹਾਲਤ ਵਿੱਚ ਸੀ ਅਤੇ ਉਸ ਵਿੱਚ ਕਰੀਬ 11 ਲੱਖ 26 ਹਜ਼ਾਰ ਅਤੇ 677 ਬਕਾਇਆ ਸੀ।

ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਭਰਾ ਨੇ ਦਿੱਤੀ ਚਿਤਾਵਨੀ

ਜਦੋਂ ਉਸ ਨੇ ਬੈਂਕ ਜਾ ਕੇ ਬੈਂਕ ਮੈਨੇਜਰ ਨੂੰ ਆਪਣੇ ਪੈਸੇ ਆਪਣੇ ਪੁੱਤਰ ਸੁਖਜਿੰਦਰ ਸਿੰਘ ਦੇ ਅਕਾਊਂਟ ਵਿੱਚ ਟਰਾਂਸਫ਼ਰ ਕਰਨ ਲਈ ਕਿਹਾ ਤਾਂ ਬੈਂਕ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੇ ਖ਼ਾਤੇ ਚੋਂ 11 ਲੱਖ 26 ਹਜ਼ਾਰ 677 ਆਨਲਾਈਨ ਟਰਾਂਸਜੈਕਸ਼ਨ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਉਸ ਦੇ ਦੂਜੇ ਖ਼ਾਤੇ ਵਿਚੋਂ ਵੀ ਕਰੀਬ ਕਰੀਬ 6 ਲੱਖ 26 ਹਜ਼ਾਰ ਦੀ ਰਕਮ ਵੱਖ-ਵੱਖ ਤਾਰੀਖ਼ਾਂ 'ਤੇ ਆਨਲਾਈਨ ਟਰਾਂਜੈਕਸ਼ਨ ਕੀਤੀ ਗਈ ਹੈ ਅਤੇ ਉਸ ਦੀ ਕੁੱਲ੍ਹ 17 ਲੱਖ ਰੁਪਏ ਦੀ ਰਕਮ ਸਾਈਬਰ ਠੱਗਾਂ ਵੱਲੋਂ ਆਨਲਾਈਨ ਉਸ ਦੇ ਖ਼ਾਤੇ ਵਿਚੋਂ ਉਡਾ ਦਿੱਤੀ ਗਈ ਹੈ। ਸਾਈਬਰ ਕ੍ਰਾਈਮ ਬਰਾਂਚ ਨੇ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਵੱਲੋਂ ਦੇਹ ਵਪਾਰ ਦਾ ਪਰਦਾਫਾਸ਼! ਮੁੰਡੇ-ਕੁੜੀਆਂ ਫੜੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News