''ਕੀ ਦੇਸ਼ ''ਚ ਦੋ ਸੰਵਿਧਾਨ ਹਨ...'', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ ''ਆਪ'' ਸਰਕਾਰ

Monday, Mar 23, 2026 - 01:26 PM (IST)

''ਕੀ ਦੇਸ਼ ''ਚ ਦੋ ਸੰਵਿਧਾਨ ਹਨ...'', DM ਰੰਧਾਵਾ ਦੀ ਧੀ ਦੇ ਵੱਡੇ ਸਵਾਲਾਂ ਨੇ ਘੇਰੀ ''ਆਪ'' ਸਰਕਾਰ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਵੇਅਰਹਾਊਸ ਕਾਰਪੋਰੇਸ਼ਨ ਦੇ ਡੀ.ਐਮ. ਡਾ. ਗਗਨਦੀਪ ਸਿੰਘ ਰੰਧਾਵਾ ਦੀ ਧੀ ਦਾ ਬਿਆਨ ਸਾਹਮਣੇ ਆਇਆ ਹੈ। ਧੀ ਨੇ ਲਾਲਜੀਤ ਸਿੰਘ ਭੁੱਲਰ 'ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਦੌਰਾਨ ਰੰਧਾਵਾ ਦੀ ਧੀ ਨੇ ਭੁੱਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ ਅਤੇ ਹੁਣ ਤੱਕ ਗ੍ਰਿਫ਼ਤਾਰੀ ਹੋ ਜਾਣੀ ਚਾਹੀਦੀ ਸੀ। ਉਸ ਨੇ ਕਿਹਾ ਪਿਤਾ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਟੋਰਚਰ ਹੋ ਰਹੇ ਸਨ। ਉਸ ਨੇ ਇਹ ਵੀ ਕਿਹਾ ਕਿ ਉਸ ਨੇ ਹਾਲੇ ਤੱਕ ਆਪਣੇ ਪਿਤਾ ਦੀ ਮ੍ਰਿਤਕ ਦੇਹ (ਬੋਡੀ) ਵੀ ਨਹੀਂ ਦੇਖੀ ਹੈ।

ਇਹ ਵੀ ਪੜ੍ਹੋ- 'ਭੁੱਲਰ ਦਾ ਅਸਤੀਫਾ ਅਜੇ ਤੱਕ ਗਵਰਨਰ ਤੱਕ ਨਹੀਂ ਪੁੱਜਾ', ਮਜੀਠੀਆ ਨੇ ਫਿਰ ਘੇਰੀ ਮਾਨ ਸਰਕਾਰ

ਸਰਕਾਰ ਅਤੇ ਕਾਨੂੰਨ 'ਤੇ ਸਵਾਲ

ਇਸ ਦੌਰਾਨ ਧੀ ਨੇ ਮੌਜੂਦਾ ਸਰਕਾਰ 'ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਦੇਸ਼ ਵਿੱਚ ਦੋ ਸੰਵਿਧਾਨ ਹਨ, ਇੱਕ ਆਮ ਆਦਮੀ ਲਈ ਅਤੇ ਇੱਕ ਮੰਤਰੀ ਲਈ? ਉਸ ਨੇ ਕਿਹਾ ਜੇਕਰ ਕੋਈ ਆਮ ਆਦਮੀ ਹੁੰਦਾ ਤਾਂ ਹੁਣ ਤੱਕ ਕਦੋਂ ਦਾ ਗ੍ਰਿਫ਼ਤਾਰ ਹੋ ਚੁੱਕਾ ਹੁੰਦਾ, ਪਰ ਮੰਤਰੀ ਹੋਣ ਕਾਰਨ ਅਜਿਹਾ ਨਹੀਂ ਹੋ ਰਿਹਾ। ਉਸ ਨੇ ਇਹ ਵੀ ਕਿਹਾ ਕਿ ਸਿਰਫ਼ ਅਸਤੀਫ਼ਾ ਦੇਣ ਨਾਲ ਕੀ ਹੋ ਗਿਆ? ਉਨ੍ਹਾਂ ਅੱਗੇ ਮੰਗ ਕੀਤੀ ਕਿ ਮਾਮਲੇ ਦੀ ਟੈਕਨੀਕਲ ਜਾਂਚ ਕੀਤੀ ਜਾਵੇ। ਉਸ ਨੇ ਦੱਸਿਆ ਕਿ ਭਾਵੇਂ ਵਟਸਐਪ ਕਾਲਾਂ ਇਨਕ੍ਰਿਪਟਡ ਹੁੰਦੀਆਂ ਹਨ, ਪਰ ਸਾਈਬਰ ਟੀਮ ਦੀ ਮਦਦ ਨਾਲ ਰਿਕਾਰਡ ਕਢਵਾਇਆ ਜਾ ਸਕਦੀਆਂ ਹਨ। 

ਇਹ ਵੀ ਪੜ੍ਹੋ- DM ਗਗਨ ਰੰਧਾਵਾ ਦੇ ਖੁਦਕੁਸ਼ੀ ਮਾਮਲੇ 'ਚ ਇਕ ਹੋਰ ਵੀਡੀਓ ਆਈ ਸਾਹਮਣੇ, ਘਰ ਦੇ ਵਿਹੜੇ 'ਚ...

ਜ਼ਮਾਨਤ ਦਾ ਵਿਰੋਧ

ਉਸ ਨੇ ਸਪੱਸ਼ਟ ਕੀਤਾ ਕਿ ਦੋਸ਼ੀ ਨੂੰ ਬਿਲਕੁਲ ਵੀ ਜ਼ਮਾਨਤ ਵੀ ਨਹੀਂ ਮਿਲਣੀ ਚਾਹੀਦੀ, ਘੱਟੋਂ-ਘੱਟ 20 ਸਾਲ ਦੀ ਜੇਲ੍ਹ ਹੋਣੀ ਚਾਹੀਦੀ ਹੈ। ਧੀ ਨੇ ਇਹ ਵੀ ਕਿਹਾ ਕਿ ਪੋਸਟਮਾਰਟਮ ਬਾਅਦ ਵਿੱਚ ਵੀ ਹੋ ਸਕਦਾ ਹੈ, ਪਰ ਪਹਿਲਾਂ ਦੋਸ਼ੀ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ।

ਇਹ ਵੀ ਪੜ੍ਹੋ-  'MLA ਭੁੱਲਰ ਨੂੰ ਗ੍ਰਿਫ਼ਤਾਰ ਨਾ ਕੀਤਾ, ਤਾਂ ਬੱਚਿਆ ਸਮੇਤ...', DM ਰੰਧਾਵਾ ਦੇ ਪਰਿਵਾਰ ਵੱਲੋਂ 24 ਘੰਟੇ ਦਾ ਅਲਟੀਮੇਟਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News