ਭਾਰਤੀ ਹੈਲਥਕੇਅਰ ਵੈੱਬਸਾਈਟ ’ਤੇ ਹੈਕਰਾਂ ਦਾ ਹਮਲਾ, ਚੋਰੀ ਕੀਤੇ 68 ਲੱਖ ਰਿਕਾਰਡਸ

Friday, Aug 23, 2019 - 03:36 PM (IST)

ਭਾਰਤੀ ਹੈਲਥਕੇਅਰ ਵੈੱਬਸਾਈਟ ’ਤੇ ਹੈਕਰਾਂ ਦਾ ਹਮਲਾ, ਚੋਰੀ ਕੀਤੇ 68 ਲੱਖ ਰਿਕਾਰਡਸ

ਗੈਜੇਟ ਡੈਸਕ– ਗਲੋਬਲੀ ਹੈਕਿੰਗ ਅਤੇ ਡਾਟਾ ਚੋਰੀ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਹੁਣ ਯੂ.ਐੱਸ. ਦੀ ਸਾਈਬਰ ਸਕਿਓਰਿਟੀ ਫਰਮ FireEye ਵਲੋਂ ਕਿਹਾ ਗਿਆ ਹੈ ਕਿ ਬੀਤੇ ਵੀਰਵਾਰ ਨੂੰ ਹੈਕਰਾਂ ਨੇ ਭਾਰਤ ਦੀ ਇਕ ਹੈਲਥਕੇਅਰ ਵੈੱਬਸਾਈਟ ’ਤੇ ਹਮਲਾ ਕੀਤਾ ਹੈ। ਹੈਕਰਾਂ ਨੇ ਸਾਈਟ ਤੋਂ ਕਰੀਬ 68 ਲੱਖ ਰਿਕਾਰਡਸ ਚੋਰੀ ਕੀਤੇ ਹਨ, ਜਿਨ੍ਹਾਂ ’ਚ ਮਰੀਜਾਂ ਅਤੇ ਡਾਕਟਰਾਂ ਨਾਲ ਜੁੜਿਆ ਡਾਟਾ ਵੀ ਸ਼ਾਮਲ ਹੈ।

PunjabKesari

ਹੈਕਰਾਂ ਨੇ ਨਿਸ਼ਾਨੇ ’ਤੇ ਭਾਰਤੀ ਹੈਲਥ ਕੇਅਰ ਵੈੱਬਸਾਈਟਾਂ
ਸਾਈਬਰ ਸਕਿਓਰਿਟੀ ਫਰਮ FireEye ਨੇ ਫਿਲਹਾਲ ਇਸ ਹੈਲਥ ਕੇਅਰ ਵੈੱਬਸਾਈਟ ਦਾ ਨਾਂ ਤਾਂ ਨਹੀਂ ਦੱਸਿਆ ਪਰ ਇੰਨਾ ਜ਼ਰੂਰ ਕਿਹਾ ਕਿ ਜ਼ਿਆਦਾਤਰ ਚਾਈਨਾ-ਬੇਸਡ ਸਾਈਬਰ ਅਪਰਾਧੀ ਸਿੱਧਾ ਹੈਲਥ ਕੇਅਰ ਆਰਗਨਾਈਜੇਸ਼ੰਸ ਤੋਂ ਡਾਟਾ ਚੋਰੀ ਕਰ ਰਹੇ ਹਨ। ਹੁਣ ਭਾਰਤ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ। ਸਕਿੋਰਿਟੀ ਫਰਮ ਨੇ IANS ਦੇ ਨਾਲ ਸ਼ੇਅਰ ਕੀਤੀ ਗਈ ਇਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ fallensky519 ਨਾਂ ਦੇ ਹੈਕਰ ਨੇ ਫਰਵਰੀ ’ਚ ਭਾਰਤ ਬੇਸਡ ਹੈਲਥ ਕੇਅਰ ਵੈੱਬਸਾਈਟ ਤੋਂ 6,800,000 ਰਿਕਾਰਡਸ ਚੋਰੀ ਕੀਤੇ ਹਨ। ਇਨ੍ਹਾਂ ’ਚ ਮਰੀਜਾਂ ਦੀ ਪਰਸਨਲ ਜਾਣਕਾਰੀ ਤੋਂ ਲੈ ਕੇ ਡਾਕਟਰਾਂ ਦੀ ਡਿਟੇਲਸ ਵੀ ਸ਼ਾਮਲ ਹੈ। 

ਦੱਸ ਦੇਈਏ ਕਿ ਫਾਇਰ ਆਈ ਥ੍ਰੈਟ ਇੰਟੈਲੀਜੈਂਸ ਦੀ ਟੀਮ ਮੁਤਾਬਕ, 2018 ਤੋਂ ਲੈ ਕੇ ਮਾਰਚ 2019 ਦੌਰਾਨ ਪਤਾ ਲਗਾਇਆ ਕਿ ਅੰਡਰਗ੍ਰਾਊਂਡ ਫੋਰਮਸ ’ਚ ਭਾਰਤੀ ਹੈਲਥ ਕੇਅਰ ਨਾਲ ਜੁੜੇ ਕਈ ਡਾਟਾਬੇਸ ਵਿਕ ਰਹੇ ਸਨ ਅਤੇ ਇਨ੍ਹਾਂ ’ਚੋਂ ਹਰ ਇਕ ਦੀ ਕੀਮਤ 2000 ਡਾਲਰ ਦੇ ਕਰੀਬ ਸੀ। 

PunjabKesari

ਇਸ ਕਾਰਨ ਚੋਰੀ ਕੀਤਾ ਜਾ ਰਿਹਾ ਡਾਟਾ
ਸਾਈਬਰ ਸਕਿਓਰਿਟੀ ਕੰਪਨੀ ਫਾਇਰ ਆਈ ਨੇ ਕਿਹਾ ਕਿ ਹੈਕਰਾਂ ਨੂੰ ਸਭ ਤੋਂ ਜ਼ਿਆਦਾ ਦਿਲਚਸਪੀ ਇਸ ਗੱਲ ਦਾ ਪਤਾ ਲਗਾਉਣ ’ਚ ਹੈ ਕਿ ਭਾਰਤ ’ਚ ਕੈਂਸਰ ਦਾ ਇਲਾਜ ਕਿੰਨੀ ਕੀਮਤ ’ਚ ਹੋ ਰਿਹਾ ਹੈ ਕਿਉਂਕਿ ਚੀਨ ’ਚ ਕੈਂਸਰ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਮੈਡੀਕਲ ਰਿਸਰਚ ਨਾਲ ਜੁੜੇ ਡਾਟਾ ਦੀ ਮਦਦ ਨਾਲ ਚਾਈਨੀਜ਼ ਕਾਰਪੋਰੇਸ਼ਨ ਬਾਜ਼ਾਰ ’ਚ ਨਵੀਆਂ ਦਵਾਈਆਂ ਲਿਆਈਆਂ ਜਾ ਸਕਦੀਆਂ ਹਨ ਤਾਂ ਜੋ ਮਰੀਜ ਦਾ ਬਿਹਤਰ ਇਲਾਜ ਕੀਤਾ ਜਾ ਸਕੇ। 

ਦੱਸ ਦੇਈਏ ਕਿ ਕਿ ਚਾਈਨੀਜ਼ ਹੈਕਰ ਪਹਿਲਾਂ ਤੋਂ ਹੀ ਸਮਾਰਟਫੋਨਜ਼ ਨੂੰ ਨਿਸ਼ਾਨਾ ਬਣਾ ਕੇ ਡਾਟਾ ਚੋਰੀ ਕਰ ਰਹੇ ਹਨ ਪਰ ਹੁਣ ਹੈਲਥ ਸੈਕਟਰ ’ਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। 


Related News