ਗੂਗਲ ਸਰਚ ਰਿਜ਼ਲਟ ''ਚ ਹੁਣ ਦਿਸਣਗੇ ਗਾਣਿਆਂ ਦੇ ਬੋਲ
Wednesday, Jun 29, 2016 - 04:59 PM (IST)

ਜਲੰਧਰ— ਗੂਗਲ ਜਲਦੀ ਹੀ ਹੁਣ ਸਰਚ ਰਿਜ਼ਲਟ ''ਚ ਗਾਣਿਆਂ ਦੇ ਬੋਲ ਦਿਖਾਉਣਾ ਸ਼ੁਰੂ ਕਰ ਦੇਵੇਗਾ। ਦਿੱਗਜ ਸਰਚ ਇੰਜਣ ਗੂਗਲ ਨੇ ਇਸ ਸੁਵਿਧਾ ਲਈ ਦੁਨੀਆ ਦੀ ਸਭ ਤੋਂ ਵੱਡੀ ਲਿਰਿਕ ਲਾਇਸੈਂਸਿੰਗ ਸਰਵਿਸ ਨਾਲ ਕਈ ਸਾਲ ਲਈ ਡੀਲ ਕੀਤੀ ਹੈ। ਟੋਰੰਟੋ ਦੀ ਲਿਰਿਕਫਾਇੰਡ ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਗੂਗਲ ਨਾਲ ਹੋਈ ਇਕ ਡੀਲ ਦੇ ਤਹਿਤ ਹੁਣ ਕੰਪਨੀ ਗੂਗਲ ਸਰਚ ਰਿਜ਼ਲਟ ਅਤੇ ਗੂਗਲ ਪਲੇਅ ਮਿਊਜ਼ਿਕ ਐਪ ''ਚ 4,000 ਤੋਂ ਜ਼ਿਆਦਾ ਪਬਲਿਸ਼ਰ ਨਾਲ ਲਿਰਿਕ ਪੇਸ਼ ਕਰੇਗੀ।
ਇਸ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਲਿਰਿਕਫਾਇੰਡ ਦੇ ਸੀ.ਈ.ਓ. ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਗੂਗਲ ਦੀ ਸਰਵਿਸ ''ਤੇ ਉਪਲੱਬਧ ਗਾਣਿਆਂ ਦੇ ਬੋਲ ਹੁਣ ਜ਼ਿਆਦਾ ਗਿਣਤੀ ਨਾਲ ਬਿਹਤਰ ਕੁਆਲਿਟੀ ''ਚ ਹੋਣਗੇ। ਅਸੀਂ ਗੂਗਲ ਦੇ ਨਾਲ ਇਕ ਵੱਡੇ ਯੂਜ਼ਰਬੇਸ ਲਈ ਜ਼ਿਆਦਾ ਤੇਜ਼ ਅਤੇ ਆਸਾਨੀ ਨਾਲ ਲਿਰਿਕਸ ਉਪਲੱਬਧ ਕਰਾਉਣ ਲਈ ਕੰਮ ਕਰ ਰਹੇ ਹਾਂ।
ਬਿਲਬੋਰਡ ਮੁਤਾਬਕ ਇਸ ਸਾਂਝੇਦਾਰੀ ਤੋਂ ਬਾਅਦ ਮਿਊਜ਼ਿਕ ਪਬਲਿਸ਼ਰ ਅਤੇ ਗੀਤਕਾਰਾਂ ਨੂੰ ਰੈਵਿਨਿਊ ਦੇ ਨਵੇਂ ਸ੍ਰੋਤ ਮਿਲਣਗੇ। ਇਸ ਪਾਰਟਨਰਸ਼ਿਪ ਦੇ ਤਹਿਤ ਗੂਗਲ ਨੇ ਸੋਮਵਾਰ ਤੋਂ ਅਮਰੀਕਾ ''ਚ ਸਰਚ ਰਿਜ਼ਲਟ ''ਚ ਲਿਰਿਕਸ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਦੂਜੇ ਬਾਜ਼ਾਰਾਂ ''ਚ ਵੀ ਇਸ ਫੀਚਰ ਨੂੰ ਜਾਰੀ ਕਰ ਦਿੱਤਾ ਜਾਵੇਗਾ।