ਸਮਾਰਟਫੋਨ ’ਤੇ ਗੂਗਲ ਸਰਚ ’ਚ ਆਉਣ ਵਾਲਾ ਹੈ ਵੱਡਾ ਬਦਲਾਅ
Friday, Dec 21, 2018 - 02:24 PM (IST)
ਗੈਜੇਟ ਡੈਸਕ– ਸਮਾਰਟਫੋਨ ’ਤੇ ਗੂਗਲ ਸਰਚ ’ਚ ਜਲਦੀ ਹੀ ਵੱਡਾ ਬਦਲਾਅ ਆ ਸਕਦਾ ਹੈ। ਗੂਗਲ ਵਲੋਂ ਜਾਰੀ ਇਕ ਬਲਾਗ ’ਚ ਕਿਹਾ ਗਿਆ ਹੈ ਕਿ ਗੂਗਲ ਸਰਚ ਰਿਜਲਟਸ ਦੌਰਾਨ ‘ਮੋਬਾਇਲ ਫਰਸਟ ਇੰਡੈਕਸਿੰਗ’ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਮਾਰਟਫੋਨ ’ਤੇ ਗੂਗਲ ਸਰਚ ’ਚ ਵਾਧੇ ਨੂੰ ਦੇਖਦੇ ਹੋਏ ਗੂਗਲ ਨੇ ਦੋ ਸਾਲ ਪਹਿਲਾਂ ਮੋਬਾਇਲ ਫਰਸਟ ਇੰਡੈਕਸਿੰਗ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਸੀ। ਇਸ ਤੋਂ ਬਾਅਦ ਗੂਗਲ ਦੀ ਇੰਡੈਕਸਿੰਗ ’ਚ ਕਾਫੀ ਬਦਲਾਅ ਆਇਆ। ਇਸ ਤੋਂ ਪਹਿਲਾਂ ਗੂਗਲ ਸਰਚ ਰਿਜਲਟਸ ’ਚ ਡੈਸਕਟਾਪ ਨੂੰ ਪਹਿਲ ਦਿੱਤੀ ਜਾਂਦੀ ਸੀ। ਸਮਾਰਟਫੋਨਜ਼ ਦੇ ਵਧਦੇ ਇਸਤੇਮਾਲ ਨੂੰ ਧਿਆਨ ’ਚ ਰੱਖਦੇ ਹੋਏ ਗੂਗਲ ਨੇ ਮੋਬਾਇਲ ਫਰਸਟ ਇੰਡੈਕਸਿੰਗ ਦੀ ਸ਼ੁਰੂਆਤ ਕੀਤੀ। ਇਸ ਮਾਮਲੇ ’ਚ ਗੂਗਲ ਵਲੋਂ ਕਿਹਾ ਗਿਆ ਹੈ ਕਿ ਕੰਪਨੀ ਦੀ ਕੋਸ਼ਿਸ਼ ਹੈ ਸਮਾਰਟਫੋਨਜ਼ ਲਈ ਜ਼ਿਆਦਾ ਤੋਂ ਜ਼ਿਆਦਾ ਇੰਡੈਕਸਿੰਗ ਕਰਨ ਦੀ। ਇਸ ਨਾਲ ਸਮਾਰਟਫੋਨਜ਼ ਦਾ ਇਸਤੇਮਾਲ ਕਰਦੇ ਹੋਏ ਗੂਗਲ ਸਰਚਿੰਗ ’ਚ ਵਾਧਾ ਕੀਤਾ ਜਾ ਸਕੇਗਾ।
