ਗੂਗਲ ਦੇ ਇਸ ਨਵੇਂ ਐਪ ''ਚ ਮਿਲਣਗੇ ਕਮਾਲ ਦੇ ਫੀਚਰਸ
Tuesday, Aug 23, 2016 - 12:44 PM (IST)
ਜਲੰਧਰ-ਹਾਲ ਹੀ ''ਚ ਲਾਂਚ ਹੋਇਆ ਗੂਗਲ ਦਾ ਡੋਊ ਐਪ ਕੁੱਝ ਹੀ ਦਿਨਾਂ ''ਚ ਕਾਫੀ ਮਸ਼ਹੂਰ ਹੋ ਗਿਆ ਹੈ। ਗੂਗਲ ਦੇ ਆਲੋ ਐਪ ਨੂੰ ਵੀ ਜਲਦ ਹੀ ਪੇਸ਼ ਕੀਤਾ ਜਾਵੇਗਾ। ਆਲੋ ਐਪ ਦੇ ਕੁੱਝ ਫੀਚਰਸ ਦਾ ਹਾਲ ਹੀ ''ਚ ਖੁਲਾਸਾ ਕੀਤਾ ਗਿਆ ਹੈ। ਇਹ ਇਕ ਇੰਸਟੈਂਟ ਮੈਸੇਜਿੰਗ ਐਪ ਹੈ ਜਿਸ ਦੇ ਫੀਚਰਸ ਵਟਸਐਪ ਵਰਗੇ ਮਸ਼ਹੂਰ ਮੈਸੇਜਿੰਗ ਪੈਲਟਫਾਰਮ ਨੂੰ ਵੀ ਚੈਲੇਂਜ਼ ਕਰ ਸਕਦੇ ਹਨ। ਇਕ ਰਿਪੋਰਟ ਦੇ ਮੁਤਾਬਿਕ ਇਕ ਸਕ੍ਰੀਨਸ਼ਾਟ ''ਚ ਦਿਖਾਇਆ ਗਿਆ ਹੈ ਕਿ ਆਲੋ ਐਪ ਦੁਆਰਾ ਇੰਸਟੈਂਟ ਮੈਸੇਜਿੰਗ ਦੇ ਨਾਲ-ਨਾਲ ਯੂਜ਼ਰਜ਼ ਆਪਣੀ ਲੋਕੇਸ਼ਨ, ਫੋਟੋਜ਼ ਜਾਂ ਵੀਡੀਓਜ਼ ਨੂੰ ਵੀ ਸ਼ੇਅਰ ਕਰ ਸਕਣਗੇ ਅਤੇ ਫੋਨ ਦੀ ਗੈਲਰੀ ''ਚੋਂ ਫਾਇਲਜ਼ ਨੂੰ ਵੀ ਸ਼ੇਅਰ ਕਰ ਸਕਣਗੇ। ਇਸ ਤੋਂ ਇਲਾਵਾ ਮਿਊਜ਼ਿਕ ਜਾਂ ਡਾਕਿਊਮੈਂਟਸ ਵਰਗੀਆਂ ਫਾਇਲਜ਼ ਵੀ ਜਲਦ ਹੀ ਸ਼ੇਅਰ ਕੀਤੀਆਂ ਜਾ ਸਕਣਗੀਆਂ।
ਇਸ ਦੇ ਨਾਲ ਹੀ ਆਲੋ ਐਪ ਦੁਆਰਾ ਯੂਜ਼ਰਜ਼ ਜੀ.ਆਈ.ਐੱਫ. ਈਮੇਜਜ਼ ਅਤੇ ਸਨੈਪਚੈਟ ਦੀ ਤਰ੍ਹਾਂ ਈਮੇਜ਼ ''ਤੇ ਲਿਖਣ ਦੀ ਆਪਸ਼ਨ ਵੀ ਦਿੱਤੀ ਜਾ ਸਕਦੀ ਹੈ ਪਰ ਇਸ ''ਚ ਟੈਕਸਟ ਕੈਪਸ਼ਨ ਦੀ ਆਪਸ਼ਨ ਨੂੰ ਫਿਲਹਾਲ ਸ਼ਾਮਿਲ ਨਹੀਂ ਕੀਤਾ ਗਿਆ। ਇਹ ਐਪ ਈਮੇਜ ਅਤੇ ਵੀਡੀਓ ਦੇ ਸਾਈਜ਼ ਨੂੰ ਕੰਪਰੈੱਸ ਵੀ ਕਰ ਸਕਦੇ ਹਨ। ਇਸ ਐਪਲੀਕੇਸ਼ਨ ''ਚ 3 ਪ੍ਰੀਲੋਡਿਡ ਸਟਿੱਕਰ ਪੈਕਸ ਵੀ ਦਿੱਤੇ ਜਾਣਗੇ ਅਤੇ ਨਾਲ ਹੀ ਹੋਰ ਡਾਊਨਲੋਡ ਕਰਨ ਦੀ ਆਪਸ਼ਨ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 24 ਅਡੀਸ਼ਨਲ ਵੱਖਰੇ ਡਿਜ਼ਾਇਨ ਦੇ ਸਟਿੱਕਰਜ਼ ਪੈਕਜ਼ ਵੀ ਦਿੱਤੇ ਗਏ ਹਨ ਪਰ ਯੂਜ਼ਰਜ਼ ਕਿਸੇ ਯੂ.ਆਰ.ਐੱਸ. ਜਾਂ ਕਿਸੇ ਜਿੱਪ ਫਾਇਲ ਦੇ ਨਾਲ ਸਟਿੱਕਰਜ਼ ਨੂੰ ਐਡ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਆਲੋ ਐਪ ''ਚ ਸੈਂਡ ਅਤੇ ਰੀਸੀਵ ਮੈਸੇਜ ਨੂੰ ਡਿਲੀਟ ਕਰਨ ਦੀ ਆਪਸ਼ਨ ਵੀ ਦਵੇਗਾ ਪਰ ਹੋ ਸਕਦਾ ਹੈ ਇਸ ''ਚ ਕਿਸੇ ਫੀਚਰ ਨੂੰ ਐਡ ਜਾਂ ਬਦਲਿਆ ਜਾਵੇ।
