Google ਨੇ ਖਾਸ Doodle ਨਾਲ ਸ਼ੁਰੂ ਕੀਤਾ ਨਵੇਂ ਸਾਲ ਦਾ ਕਾਊਂਟਡਾਊਨ, ਕਲਿੱਕ ਕਰਦੇ ਹੀ ਬਣੇਗਾ ਜਸ਼ਨ ਦਾ ਮਾਹੌਲ
Wednesday, Dec 31, 2025 - 05:12 PM (IST)
ਗੈਜੇਟ ਡੈਸਕ- ਨਵੇਂ ਸਾਲ ਦੇ ਜਸ਼ਨ 'ਚ ਗੂਗਲ ਨੇ ਨਿਊ ਈਅਰ ਈਵ 2025 ਮੌਕੇ ਇਕ ਖਾਸ ਅਤੇ ਆਕਰਸ਼ਕ ਡੂਡਲ ਪੇਸ਼ ਕੀਤਾ ਹੈ। ਇਹ ਫੈਸਟਿਵ ਡੂਡਲ ਦੁਨੀਆ ਭਰ ਦੇ ਕਈ ਦੇਸ਼ਾਂ 'ਚ ਗੂਗਲ ਦੇ ਹੋਮਪੇਜ 'ਤੇ ਦਿਖਾਈ ਦੇ ਰਿਹਾ ਹੈ, ਜੋ ਪੁਰਾਣੇ ਸਾਲ ਦੀ ਵਿਦਾਈ ਅਤੇ ਨਵੇਂ ਸਾਲ ਦੇ ਸਵਾਗਤ ਦਾ ਖੂਬਸੂਰਤ ਪ੍ਰੀਤਕ ਬਣ ਕੇ ਸਾਹਮਣੇ ਆਇਆ ਹੈ।
ਐਨੀਮੇਸ਼ਨ 'ਚ ਦਿਸਿਆ ਸਾਲ ਬਦਲਣ ਦਾ ਪਲ
ਇਸ ਸਾਲ ਡੂਡਲ 'ਚ ਰੰਗ-ਬਿਰੰਗੇ ਗੁਬਾਰੇ, ਸਜਾਵਟੀ ਐਲੀਮੈਂਟਸ ਅਤੇ ਕੰਫੇਟੀ ਸ਼ਾਮਲ ਹਨ, ਜੋ ਜਸ਼ਨ ਦੇ ਮਾਹੌਲ ਨੂੰ ਹੋਰ ਵੀ ਖਾਸ ਬਣਾਉਂਦੇ ਹਨ। ਡੂਡਲ ਦੇ ਵਿਚਕਾਰ ਇਕ ਸ਼ਾਨਦਾਰ ਐਨੀਮੇਸ਼ਨ ਹੈ, ਜਿਸ ਵਿਚ 2025 ਹੌਲੀ-ਹੌਲੀ ਬਦਲ ਕੇ 2026 ਬਣ ਜਾਂਦਾ ਹੈ। ਇਹ ਦ੍ਰਿਸ਼ ਠੀਕ ਉਸੇ ਪਲ ਨੂੰ ਦਰਸ਼ਾਉਂਦਾ ਹੈ, ਜਦੋਂ ਅੱਧੀ ਰਾਤ ਨੂੰ ਨਵਾਂ ਸਾਲ ਸ਼ੁਰੂ ਹੁੰਦਾ ਹੈ।
ਡੂਡਲ ਦੇ ਡਿਸਕ੍ਰਿਪਸ਼ਨ ਪੇਜ 'ਤੇ ਗੂਗਲ ਨੇ ਦੱਸਿਆ ਹੈ ਕਿ ਇਹ ਐਨੁਅਲ ਡੂਡਲ ਦੁਨੀਆ ਭਰ 'ਚ ਮਨਾਏ ਜਾਣ ਵਾਲੇ ਨਿਊ ਈਅਰ ਈਵ ਦੇ ਉਤਸਵ ਨੂੰ ਸਮਰਪਿਤ ਹੈ। ਇਸ ਦੌਰਾਨ ਲੋਕ ਬੀਤੇ ਸਾਲ ਨੂੰ ਯਾਦ ਕਰਦੇ ਹਨ ਅਤੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰਦੇ ਹਨ। ਕੁਝ ਹੀ ਪਲਾਂ 'ਚ ਘੜੀ ਅੱਧੀ ਰਾਤ ਦਾ ਸੰਕੇਤ ਦਿੰਦੀ ਹੈ ਅਤੇ 2026 ਦੀ ਸ਼ੁਰੂਆਤ ਹੁੰਦੀ ਹੈ।
ਕਲਿੱਕ ਕਰਦੇ ਹੀ ਬਣੇਗਾ ਜਸ਼ਨ ਦਾ ਮਾਹੌਲ
ਇਸ ਡੂਡਲ 'ਤੇ ਕਲਿੱਕ ਕਰਨ 'ਤੇ ਯੂਜ਼ਰਜ਼ ਇਕ ਖਾਸ New Year’s Eve ਪੇਜ 'ਤੇ ਪਹੁੰਚ ਜਾਂਦੇ ਹਨ। ਇਥੇ ਹੇਠਲੇ ਪਾਸੇ ਇਕ ਪਾਰਟੀ ਪੌਪਰ ਦਿਖਾਈ ਦਿੰਦਾ ਹੈ, ਜਿਸ 'ਤੇ ਕਲਿੱਕ ਕਰਦੇ ਹੀ ਸਕਰੀਨ 'ਤੇ ਕੰਫੇਟੀ ਫੈਲ ਜਾਂਦੀ ਹੈ ਅਤੇ ਜਸ਼ਨ ਦਾ ਮਾਹੌਲ ਬਣ ਜਾਂਦਾ ਹੈ।
ਕਿਉਂ ਖਾਸ ਹੁੰਦਾ ਹੈ ਗੂਗਲ ਡੂਡਲ
ਗੂਗਲ ਡੂਡਲ ਲੰਬੇ ਸਮੇਂ ਤੋਂ ਖਾਸ ਮੌਕਿਆਂ, ਸੱਭਿਆਚਾਰਕ ਸਮਾਗਮਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਮਨਾਉਣ ਲਈ ਬਣਾਏ ਜਾਂਦੇ ਰਹੇ ਹਨ। ਨਿਊ ਈਅਰ ਈਵ ਵੀ ਇੱਕ ਅਜਿਹਾ ਮੌਕਾ ਹੈ, ਜਿਸ ਨਾਲ ਦੁਨੀਆ ਭਰ ਦੇ ਲੋਕਾਂ ਦਾ ਬਹੁਤ ਉਤਸ਼ਾਹ ਵਧਦਾ ਹੈ। ਗੂਗਲ ਦਾ ਇਹ ਛੋਟਾ ਜਿਹਾ ਉਪਰਾਲਾ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਰਿਹਾ ਹੈ ਅਤੇ ਡਿਜੀਟਲ ਦੁਨੀਆ ਵਿੱਚ ਇੱਕ ਤਿਉਹਾਰ ਦਾ ਅਹਿਸਾਸ ਪਾ ਰਿਹਾ ਹੈ। ਤਾਂ, ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ? ਗੂਗਲ 'ਤੇ ਜਾਓ, ਡੂਡਲ 'ਤੇ ਕਲਿੱਕ ਕਰੋ, ਅਤੇ 2026 ਦਾ ਡਿਜੀਟਲ ਰੂਪ ਵਿੱਚ ਸਵਾਗਤ ਕਰੋ।
