ਗੂਗਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, 'OK Google' ਬੋਲਦੇ ਹੀ ਸ਼ੁਰੂ ਹੋ ਜਾਂਦੀ ਹੈ ਰਿਕਾਰਡਿੰਗ
Thursday, Jul 01, 2021 - 04:24 PM (IST)
ਗੈਜੇਟ ਡੈਸਕ– ਮੋਬਾਇਲ ’ਤੇ ਗੂਗਲ ਅਸਿਸਟੈਂਟ ਸ਼ੁਰੂ ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ‘ਓਕੇ ਗੂਗਲ’ ਬੋਲਦੇ ਹੋ, ਉਸ ਨੂੰ ਕੰਪਨੀ ਦੇ ਕਾਮੇਂ ਸੁਣਦੇ ਹਨ। ਸੂਚਨਾ ਤਕਨਾਲੋਜੀ ’ਤੇ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਸੰਸਦ ਦੀ ਸਥਾਈ ਕਮੇਟੀ ’ਚ ਕੰਪਨੀ ਨੇ ਖੁਦ ਇਹ ਗੱਲ ਮੰਨੀ ਹੈ। ਇੰਨਾ ਹੀ ਨਹੀਂ, ਗੂਗਲ ਟੀਮ ਨੇ ਇਹ ਵੀ ਮੰਨਿਆ ਕਿ ਕਦੇ-ਕਦੇਂ ਜਦੋਂ ਯੂਜ਼ਰਸ ਵਰਚੁਅਲ ਅਸਿਸਟੈਂਟ ਦਾ ਇਸਤੇਮਾਲ ਨਹੀਂ ਕਰਦੇ, ਉਦੋਂ ਵੀ ਉਨ੍ਹਾਂ ਦੀ ਗੱਲਬਾਤ ਨੂੰ ਰਿਕਾਰਡ ਕੀਤਾ ਜਾਂਦਾ ਹੈ। ਕੰਪਨੀ ਜਮ੍ਹਾ ਡਾਟਾ ਨੂੰ ਉਦੋਂ ਤਕ ਡਿਲੀਟ ਵੀ ਨਹੀਂ ਕਰਦੀ, ਜਦੋਂ ਤਕ ਕਿ ਯੂਜ਼ਰ ਉਸ ਨੂੰ ਖੁਦ ਡਿਲੀਟ ਨਾ ਕਰ ਦੇਵੇ। ਗੂਗਲ ਦੀ ਦਲੀਲ ਹੈ ਕਿ ਉਸ ਦੇ ਕਾਮੇਂ ਸਪੀਚ ਰਿਕੋਗਨੀਸ਼ਨ (ਆਵਾਜ਼ ਦੀ ਪਛਾਣ) ਨੂੰ ਬਿਹਤਰ ਕਰਨ ਲਈ ਗੱਲਬਾਤ ਸੁਣਦੇ ਹਨ।
ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ
ਗੂਗਲ ਨੇ ਕਿਹਾ ਕਿ ਕਾਮੇਂ ਸੰਵੇਦਨਸ਼ੀਲ ਜਾਣਕਾਰੀ ਨਹੀਂ ਸੁਣਦੇ ਅਤੇ ਇਹ ਸਿਰਫ ਸਾਧਾਰਣ ਗੱਲਬਾਤ ਹੁੰਦੀ ਹੈ, ਜਿਸ ਨੂੰ ਰਿਕਾਰਡ ਕੀਤਾ ਗਿਆ ਸੀ। ਹਾਲਾਂਕਿ, ਗੂਗਲ ਵਲੋਂ ਇਹ ਸਾਫ ਨਹੀਂ ਕੀਤਾ ਗਿਆ ਕਿ ਦੋਵਾਂ ’ਚ ਉਹ ਫਰਕ ਕਿਵੇਂ ਕਰਦਾ ਹੈ। ਸੰਸਦੀ ਕਮੇਟੀ ਦੀ ਬੈਠਕ ’ਚ ਝਾਰਖੰਡ ਤੋਂ ਬੀ.ਜੇ.ਪੀ. ਸਾਂਸਦ ਨਿਸ਼ਿਕਾਂਤ ਦੁਬੇ ਵਲੋਂ ਇਸ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਕਮੇਟੀ ਨੇ ਇਸ ਨੂੰ ਯੂਜ਼ਰਸ ਦੀ ਪ੍ਰਾਈਵੇਸੀ ਦਾ ਗੰਭੀਰ ਉਲੰਘਣ ਮੰਨਿਆ ਹੈ।
ਇਹ ਵੀ ਪੜ੍ਹੋ– 2 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਵਾਇਰਲੈੱਸ ਸਪੀਕਰ
ਕਮੇਟੀ ਵਲੋਂ ਇਸ ’ਤੇ ਜਲਦ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਅੱਗੇ ਦੇ ਕੁਝ ਸੁਝਾਅ ਦਿੱਤੇ ਜਾਣਗੇ। ਕਮੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਪ੍ਰਤੀਨਿਧੀਆਂ ਨੂੰ ਦ੍ਰਿੜਤਾ ਨਾਲ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਮੌਜੂਦਾ ਡਾਟਾ ਸੁਰੱਖਿਆ ’ਚ ਖਾਮੀਆਂ ਨੂੰ ਦੂਰ ਕਰਨ ਦੀ ਲੋੜ ਹੈ। ਇਸ ਲਈ ਪ੍ਰਾਈਵੇਸੀ ਨਿਤੀ ਅਤੇ ਭਾਰਤੀ ਯੂਜ਼ਰਸ ਦੀ ਡਾਟਾ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਸਖਤ ਸੁਰੱਖਿਆ ਉਪਾਅ ਸਥਾਪਤ ਕਰੇ।
ਇਹ ਵੀ ਪੜ੍ਹੋ– ਸਤੰਬਰ ਤਕ ਬਾਜ਼ਾਰ ’ਚ ਆ ਸਕਦੈ ਇਲੈਕਟ੍ਰਿਕ ਸਕੂਟਰ ‘ਚੇਤਕ’