ਹੁਣ ਪਲੇਅ ਸਟੋਰ ਤੋਂ ਇਕ ਵਾਰ ''ਚ ਡਾਊਨਲੋਡ ਕਰ ਸਕੋਗੇ ਕਈ ਐਪਸ, ਇਹ ਹੈ ਤਰੀਕਾ

Monday, Sep 02, 2024 - 05:15 PM (IST)

ਗੈਜੇਟ ਡੈਸਕ- ਗੂਗਲ ਨੇ ਆਖਿਰਕਾਰ ਇਕ ਲੰਬੇ ਇੰਤਜ਼ਾਰ ਤੋਂ ਬਾਅਦ ਮਲਟੀਪਲ ਐਪ ਦੇ ਡਾਊਨਲੋਡਿੰਗ ਦੀ ਸਹੂਲਤ ਦੇ ਦਿੱਤੀ ਹੈ। ਹੁਣ ਤੁਸੀਂ ਗੂਗਲ ਪਲੇਅ ਸਟੋਰ ਤੋਂ ਇਕ ਵਾਰ 'ਚ ਕਈ ਐਪਸ ਡਾਊਨਲੋਡ ਕਰ ਸਕਦੇ ਹੋ। ਇਹ ਸਹੂਲਤ ਐਂਡਰਾਇਡ ਟੈਬਲੇਟ ਅਤੇ ਫੋਨ ਲਈ ਹੈ। ਗੂਗਲ, ਪਲੇਅ ਸਟੋਰ ਦੇ ਇਸ ਫੀਚਰ ਨੂੰ ਹੌਲੀ-ਹੌਲੀ ਜਾਰੀ ਕਰ ਰਿਹਾ ਹੈ ਤਾਂ ਜੇਕਰ ਤੁਹਾਨੂੰ ਅਜੇ ਤਕ ਇਹ ਨਜ਼ਰ ਨਹੀਂ ਆ ਰਿਹਾ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਜਲਦੀ ਹੀ ਨਵੇਂ ਫੀਚਰ ਦੀ ਅਪਡੇਟ ਤੁਹਾਨੂੰ ਮਿਲ ਜਾਵੇਗੀ।

ਇੰਝ ਡਾਊਨਲੋਡ ਕਰੋ ਇਕੱਠੇ ਐਪਸ

ਅਜੇ ਤਕ ਇਕ ਤੋਂ ਵੱਧ ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰਨਾ ਮੁਸ਼ਕਿਲ ਕੰਮ ਸੀ ਪਰ ਹੁਣ ਇਹ ਆਸਾਨ ਹੋ ਗਿਆ ਹੈ। ਗੂਗਲ ਨੇ ਮਲਟੀਪਲ ਡਾਊਨਲੋਡ ਦੀ ਸਹੂਲਤ ਦਿੱਤੀ ਹੈ। ਪਹਿਲਾਂ ਕਿਸੇ ਐਪ ਦੀ ਡਾਊਨਲੋਡਿੰਗ ਦੌਰਾਨ ਦੂਜੇ ਐਪ ਦਾ ਡਾਊਨਲੋਡ ਵੇਟਿੰਗ 'ਚ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਹ ਸਭ ਕੁਝ ਤੁਹਾਡੇ ਇੰਟਰਨੈੱਟ ਦੀ ਸਪੀਡ 'ਤੇ ਨਿਰਭਰ ਕਰੇਗਾ। 

ਗੂਗਲ ਨੇ ਕਿਹਾ ਹੈ ਕਿ ਇਹ ਅਪਡੇਟ ਹੌਲੀ-ਹੌਲੀ ਜਾਰੀ ਕੀਤੀ ਜਾ ਰਹੀ ਹੈ। ਅਜਿਹੇ 'ਚ ਤੁਹਾਨੂੰ ਕੁਝ ਦਿਨ ਬਾਅਦ ਇਹ ਫੀਚਰ ਦੇਖਣ ਨੂੰ ਮਿਲ ਸਕਦਾ ਹੈ। ਇਕੱਠੇ ਦੋ ਐਪਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਤੁਸੀਂ ਜਿਵੇਂ ਇਕ ਐਪ ਨੂੰ ਡਾਊਨਲੋਡ ਕਰਦੇ ਹੋ, ਉਸੇ ਤਰ੍ਹਾਂ ਹੀ ਇਕ ਤੋਂ ਵੱਧ ਐਪਸ ਨੂੰ ਡਾਊਨਲੋਡ ਕਰ ਸਕੋਗੇ। ਪਹਿਲਾਂ ਦੀ ਤਰ੍ਹਾਂ ਪੈਂਡਿੰਗ ਜਾਂ ਵੇਟਿੰਗ ਦਾ ਆਪਸ਼ਨ ਤੁਹਾਨੂੰ ਨਹੀਂ ਦਿਸੇਗਾ।


Rakesh

Content Editor

Related News