ਨਵੀਂ ਕਾਰ ਖਰੀਦਣ ਵਾਲਿਆਂ ਲਈ Good News! ਇਨ੍ਹਾਂ ਗੱਡੀਆਂ ''ਤੇ ਮਿਲ ਰਿਹਾ ਬੰਪਰ ਡਿਸਕਾਊਂਟ

Wednesday, Aug 27, 2025 - 05:51 PM (IST)

ਨਵੀਂ ਕਾਰ ਖਰੀਦਣ ਵਾਲਿਆਂ ਲਈ Good News! ਇਨ੍ਹਾਂ ਗੱਡੀਆਂ ''ਤੇ ਮਿਲ ਰਿਹਾ ਬੰਪਰ ਡਿਸਕਾਊਂਟ

ਆਟੋ ਡੈਸਕ- ਦੇਸ਼ ਭਰ 'ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਤਿਉਹਾਰੀ ਸੀਜ਼ਨ 'ਚ ਆਟੋਮੋਬਾਇਲ ਇੰਡਸਟਰੀ ਵੱਲੋਂ ਆਪਣੇ ਗਾਹਕਾਂ ਲਈ ਕਈ ਸ਼ਾਨਦਾਰ ਆਫਰ ਪੇਸ਼ ਕੀਤੇ ਜਾਂਦੇ ਹਨ। ਇਸ ਵਾਰ ਕੁਝ ਕੰਪਨੀਆਂ ਨੇ ਆਪਣੀਆਂ ਕੁਝ ਗੱਡੀਆਂ 'ਤੇ ਡਿਸਕਾਊਂਟ ਦਾ ਐਲਾਨ ਕੀਤਾ ਹੈ। ਆਓ ਡਿਟੇਲ ਨਾਲ ਜਾਣਦੇ ਹਾਂ ਇਨ੍ਹਾਂ ਆਫਰਜ਼ ਬਾਰੇ ...

MG Motors ਦੇ ਆਫਰਜ਼

ਬ੍ਰਿਟਿਸ਼ ਆਟੋਮੋਬਾਇਲ ਕੰਪਨੀ MG Motors ਨੇ ਆਪਣੇ ਕਈ ਮਾਡਲਾਂ 'ਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਬਿਹਤਰੀਨ ਛੂਟ ਦਿੱਤੀ ਹੈ। 

ਕੋਮੇਟ EV : ਇਸ ਛੋਟੀ ਇਲੈਕਟ੍ਰਿਕ ਕਾਰ 'ਤੇ 56,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ, ਜਿਸਦੀ ਸ਼ੁਰੂਆਤੀ ਕੀਮਤ ਹੁਣ 4.99 ਲੱਖ ਰੁਪਏ (ਐਕਸ-ਸ਼ੋਅਰੂਮ) ਹੋ ਗਈ ਹੈ। 

ZS EV ਅਤੇ ਐਟਰ : ਇਨ੍ਹਾਂ ਦੋਵਾਂ ਮਾਡਲਾਂ 'ਤੇ ਤੁਸੀਂ 1.10 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹੋ।

ਹੈਕਟਰ : ਲੋਕਪ੍ਰਸਿੱਧ ਐੱਸਯੂਵੀ ਹੈਕਟਰ 'ਤੇ 1.15 ਲੱਖ ਰੁਪਏ ਤਕ ਦਾ ਕੈਸ਼ ਬੋਨਸ ਉਪਲੱਬਧ ਹੈ। 

ਗਲੋਸਟਰ : ਕੰਪਨੀ ਦੀ ਸਭ ਤੋਂ ਲੋਕਪ੍ਰਸਿੱਧ ਐੱਸਯੂਵੀ, ਗਲੋਸਟਰ 'ਤੇ ਸਭ ਤੋਂ ਵੱਡਾ ਡਿਸਕਾਊਂਟ ਮਿਲ ਰਿਹਾ ਹੈ, ਜੋ 6 ਲੱਖ ਰੁਪਏ ਤਕ ਦਾ ਹੈ। 

ਹੋਂਡਾ ਕਾਰਸ ਦਾ 'ਗ੍ਰੇਟ ਹੋਂਡਾ ਫੈਸਟ'

ਹੋਂਡਾ ਕਾਰਸ ਇੰਡੀਆ ਲਿਮਟਿਡ ਨੇ ਇਸ ਮਹੀਨੇ 'ਦਿ ਗ੍ਰੇਟ ਹੋਂਡਾ ਫੈਸਟ' ਦੀ ਸ਼ੁਰੂਆਤ ਕੀਤੀ ਹੈ। 

ਹੋਂਡਾ ਸਿਟੀ : ਇਸ ਲੋਕਪ੍ਰਸਿੱਧ ਸੇਡਾਨ ਦੇ ਸਾਰੇ ਮਾਡਲਾਂ 'ਤੇ ਗਾਹਕ 1,07,300 ਰੁਪਏ ਤਕ ਦੀ ਬਚਤ ਕਰ ਸਕਦੇ ਹਨ। 

ਸਿਟੀ e:HEV ਹਾਈਬ੍ਰਿਡ : ਇਸਦੇ ਹਾਈਬ੍ਰਿਡ ਵਰਜ਼ਨਨ 'ਤੇ 96,000 ਰੁਪਏ ਤਕ ਦਾ ਫਾਇਦਾ ਮਿਲ ਰਿਹਾ ਹੈ। 

ਹੋਂਡਾ ਐਲੀਵੇਟ : ਇਸ ਐੱਸਯੂਵੀ 'ਤੇ 1.22 ਲੱਖ ਰੁਪਏ ਤਕ ਦਾ ਆਫਰ ਹੈ, ਜਿਸ ਵਿਚ ZX ਮਾਡਲ 'ਤੇ ਸਭ ਤੋਂ ਜ਼ਿਆਦਾ ਫਾਇਦਾ ਹੈ। 

ਅਮੇਜ਼ : ਕੰਪੈਕਟ ਸੇਡਾਨ ਅਮੇਜ਼ 'ਤੇ ਗਾਹਕਾਂ ਨੂੰ 77,200 ਰੁਪਏ ਤਕ ਦਾ ਫਾਇਦਾ ਮਿਲ ਰਿਹਾ ਹੈ। 

ਮਾਰੂਤੀ ਸੁਜ਼ੂਕੀ ਦੇ ਜ਼ਬਰਦਸਤ ਡਿਸਕਾਊਂਟ 

ਦੇਸ਼ ਦੀ ਸਭ ਤੋਂ ਵੱਡੀ ਕਾਰਡ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਵੀ ਪਿੱਛੇ ਨਹੀਂ ਹੈ। ਕੰਪਨੀ ਆਪਣੀਆਂ ਕਈ ਗੱਡੀਆਂ 'ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ। 

ਜਿਮਨੀ: ਗਾਹਕ ਜਿਮਨੀ ਦੇ ਅਲਫ਼ਾ ਵੇਰੀਐਂਟ 'ਤੇ 1 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹਨ।

ਸਵਿਫਟ ਏਐੱਮਟੀ: ਸਵਿਫਟ ਦੇ ਆਟੋਮੈਟਿਕ (ਏਐੱਮਟੀ) ਵੇਰੀਐਂਟ 'ਤੇ 1.1 ਲੱਖ ਰੁਪਏ ਤੱਕ ਦਾ ਫਾਇਦਾ ਹੈ।

ਵੈਗਨ ਆਰ ਐੱਲਐੱਕਸਆਈ: ਇਸ ਮਾਡਲ 'ਤੇ 1.15 ਲੱਖ ਰੁਪਏ ਤੱਕ ਦੀ ਛੋਟ ਦੀ ਪੇਸ਼ਕਸ਼ ਹੈ।

ਇਨਵਿਕਟੋ ਐੱਮਪੀਵੀ: ਇਸ ਪ੍ਰੀਮੀਅਮ ਐੱਮਪੀਵੀ 'ਤੇ 1.25 ਲੱਖ ਰੁਪਏ ਤੱਕ ਦੀ ਬਚਤ ਕਰਨ ਦਾ ਮੌਕਾ ਹੈ।

ਗ੍ਰੈਂਡ ਵਿਟਾਰਾ: ਗ੍ਰੈਂਡ ਵਿਟਾਰਾ ਐੱਸਯੂਵੀ 'ਤੇ 2 ਲੱਖ ਰੁਪਏ ਤੱਕ ਦੀ ਪੇਸ਼ਕਸ਼ ਹੈ।


author

Rakesh

Content Editor

Related News