Tiago EV ਖਰੀਦ ਲੈ ਲਿਆ ਪੰਗਾ! 3 ਮਹੀਨੇ ਤੋਂ ਮਸਲਾ ਹੱਲ ਕਰਾਉਣ ਲਈ ਮਾਰਨੇ ਪੈ ਰਿਹੈ ਗੇੜੇ 'ਤੇ ਗੇੜੇ

Thursday, Apr 23, 2026 - 08:23 PM (IST)

Tiago EV ਖਰੀਦ ਲੈ ਲਿਆ ਪੰਗਾ! 3 ਮਹੀਨੇ ਤੋਂ ਮਸਲਾ ਹੱਲ ਕਰਾਉਣ ਲਈ ਮਾਰਨੇ ਪੈ ਰਿਹੈ ਗੇੜੇ 'ਤੇ ਗੇੜੇ

ਵੈੱਬ ਡੈਸਕ : ਗੋਰਖਪੁਰ ਦੇ ਇੱਕ ਟਾਟਾ ਟਿਆਗੋ ਈਵੀ (Tiago EV) ਮਾਲਕ ਨੇ ਟਾਟਾ ਮੋਟਰਜ਼ ਅਤੇ ਆਰ.ਕੇ.ਐੱਲ. ਮੋਟਰਜ਼ (RKL Motors Gida) 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਗਾਹਕ ਅਨੁਸਾਰ, ਉਸਦੀ ਕਾਰ ਪਿਛਲੇ ਤਿੰਨ ਮਹੀਨਿਆਂ ਤੋਂ ਸਰਵਿਸ ਸੈਂਟਰ ਵਿੱਚ ਖੜ੍ਹੀ ਹੈ ਅਤੇ ਕੰਪਨੀ ਵੱਲੋਂ ਕੋਈ ਸਾਰਥਕ ਜਵਾਬ ਨਹੀਂ ਮਿਲ ਰਿਹਾ।

upscwithanshu ਨਾਂ ਦੇ ਇਕ ਯੂਜ਼ਰ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਉਹ 6 ਜਨਵਰੀ ਨੂੰ ਆਪਣੀ ਕਾਰ ਦੀ ਰੁਟੀਨ ਸਰਵਿਸ ਲਈ ਗਿਆ ਸੀ ਕਿਉਂਕਿ ਬੈਟਰੀ 40% ਤੋਂ ਘੱਟ ਚਾਰਜ ਹੋਣ 'ਤੇ ਸਮੱਸਿਆ ਦੇ ਰਹੀ ਸੀ। ਸਰਵਿਸ ਸੈਂਟਰ ਨੇ ਬੈਟਰੀ ਕਵਰ 'ਤੇ ਸਿਰਫ਼ 7mm ਦੇ ਇੱਕ ਮਾਮੂਲੀ ਖੁਰਚ (Scratch) ਦਾ ਹਵਾਲਾ ਦਿੰਦੇ ਹੋਏ ਵਾਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ। ਕੰਪਨੀ ਦਾ ਦਾਅਵਾ ਹੈ ਕਿ ਨਿਯਮਾਂ ਮੁਤਾਬਕ ਸਿਰਫ਼ 5mm ਤੱਕ ਦੇ ਖੁਰਚ ਦੀ ਇਜਾਜ਼ਤ ਹੈ, ਜਦਕਿ ਗਾਹਕ ਦਾ ਕਹਿਣਾ ਹੈ ਕਿ ਅਜਿਹੀ ਕਿਸੇ ਸ਼ਰਤ ਬਾਰੇ ਪਹਿਲਾਂ ਕਦੇ ਜਾਣਕਾਰੀ ਨਹੀਂ ਦਿੱਤੀ ਗਈ ਸੀ।

 
 
 
 
 
 
 
 
 
 
 
 
 
 
 
 

A post shared by UPSC WITH ANSHU (@upscwithanshu)

ਕੰਪਨੀ ਅਤੇ ਬੀਮਾ ਵਿਚਾਲੇ ਫਸਿਆ ਗਾਹਕ
ਜਦੋਂ ਗਾਹਕ ਨੇ ਬੀਮਾ ਕਲੇਮ ਫਾਈਲ ਕੀਤਾ, ਤਾਂ ਇੱਕ ਮਹੀਨੇ ਬਾਅਦ ਉਸਨੂੰ ਵੀ ਰੱਦ ਕਰ ਦਿੱਤਾ ਗਿਆ। ਟਾਟਾ ਮੋਟਰਜ਼ ਇਸ ਨੂੰ ਹਾਦਸੇ ਕਾਰਨ ਹੋਇਆ ਨੁਕਸਾਨ ਦੱਸ ਰਹੀ ਹੈ, ਜਦਕਿ ਬੀਮਾ ਕੰਪਨੀ ਦਾ ਕਹਿਣਾ ਹੈ ਕਿ ਕੋਈ ਹਾਦਸਾ ਹੋਇਆ ਹੀ ਨਹੀਂ। ਇਸ ਆਪਸੀ ਵਿਵਾਦ ਕਾਰਨ ਗਾਹਕ ਪਿਛਲੇ ਡੇਢ ਮਹੀਨੇ ਤੋਂ ਸਰਵਿਸ ਸੈਂਟਰ ਤੋਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦੀ ਉਡੀਕ ਕਰ ਰਿਹਾ ਹੈ।

ਗਾਹਕ ਦੀ ਮਾਨਸਿਕ ਤੇ ਵਿੱਤੀ ਪਰੇਸ਼ਾਨੀ
ਪੀੜਤ ਗਾਹਕ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਸ ਨੇ ਕਈ ਈਮੇਲਾਂ ਅਤੇ ਮੈਸੇਜ ਭੇਜੇ ਹਨ, ਪਰ ਟਾਟਾ ਮੋਟਰਜ਼ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਉਸ ਨੇ ਇਸ ਸਥਿਤੀ ਨੂੰ ਵੱਡਾ ਵਿੱਤੀ ਨੁਕਸਾਨ ਅਤੇ ਭਾਰੀ ਮਾਨਸਿਕ ਤਣਾਅ ਦਾ ਕਾਰਨ ਦੱਸਿਆ ਹੈ। ਗਾਹਕ ਦਾ ਦੋਸ਼ ਹੈ ਕਿ ਸਰਵਿਸ ਸੈਂਟਰ ਦੇ ਕਰਮਚਾਰੀ ਗਾਹਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News