ਲਗਜ਼ਰੀ ਕਾਰ ਖਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ ! ਇਸ ਕੰਪਨੀ ਦੀਆਂ ਗੱਡੀਆਂ 'ਤੇ ਮਿਲ ਰਹੇ ਲੱਖਾਂ ਦੇ ਆਫ਼ਰ
Wednesday, Dec 17, 2025 - 05:43 PM (IST)
ਵੈੱਬ ਡੈਸਕ : ਕਾਰ ਖਰੀਦਣ ਦੇ ਚਾਹਵਾਨ ਜੇਕਰ ਨਵੀਂ ਕਾਰ ਖਰੀਦਣਾ ਚਾਹੁੰਦੇ ਹਨ ਤਾਂ ਦਸੰਬਰ ਮਹੀਨੇ 'ਚ ਕਾਰ ਖਰੀਦਣ 'ਤੇ ਤੁਹਾਡੇ ਪੈਸੇ ਬਚਣ ਦੇ ਨਾਲ-ਨਾਲ ਕਈ ਹੋਰ ਫਾਇਦੇ ਵੀ ਮਿਲ ਸਕਦੇ ਹਨ। ਦਰਅਸਲ ਸਾਲ ਦੇ ਆਖਰੀ ਮਹੀਨੇ 'ਚ ਆਟੋਮੋਬਾਈਲ ਕੰਪਨੀਆਂ ਕਾਰਾਂ ਦੇ ਰੇਟ ਘਟਾ ਦਿੰਦੀਆਂ ਹਨ ਅਤੇ ਨਵਾਂ ਸਾਲ ਚੜ੍ਹਦੇ ਹੀ ਕੀਮਤਾਂ 'ਚ ਵਾਧਾ ਹੋ ਜਾਂਦਾ ਹੈ।
ਜੇਕਰ ਸਾਲ ਦੇ ਆਖਰੀ ਮਹੀਨੇ 'ਚ ਲਗਜ਼ਰੀ ਕਾਰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਮਹੀਨਾ ਤੁਹਾਡੇ ਲਈ ਬੇਹਤਰੀਨ ਮੌਕਾ ਹੋ ਸਕਦਾ ਹੈ। BMW ਖਰੀਦਣ ਦੇ ਚਾਹਵਾਨਾਂ ਨੂੰ ਹੋਰ ਵੀ ਫਾਇਦਾ ਹੋ ਸਕਦਾ ਹੈ ਕਿਉਂਕਿ ਦਸੰਬਰ 'ਚ BMW ਆਪਣੇ ਗਾਹਕਾਂ ਨੂੰ 2 ਲੱਖ ਰੁਪਏ ਤੱਕ ਦਾ ਫਾਇਦਾ ਦੇ ਰਹੀ ਹੈ, ਦੂਸਰੇ ਪਾਸੇ Audi, Mercedes Benz ਵਰਗੇ ਬਰਾਂਡ ਡਿਸਕਾਊਂਟ, ਐਕਸਚੇਂਜ਼ ਬੋਨਸ ਅਤੇ ਹੋਰ ਆਫਰਜ਼ ਦੇ ਰਹੇ ਹਨ। ਜੇਕਰ ਤੁਸੀਂ ਲਗਜ਼ਰੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਬਰਾਂਡ 'ਤੇ ਕਿੰਨਾ ਫਾਇਦਾ ਮਿਲ ਰਿਹਾ ਹੈ ਅਤੇ ਕਿਹੜਾ ਆਫਰ ਤੁਹਾਡੇ ਲਈ ਵਧੀਆ ਸਾਬਿਤ ਹੋ ਸਕਦਾ ਹੈ।
BMW ਦੀ ਕਾਰ 'ਤੇ 2 ਲੱਖ ਰੁਪਏ ਦਾ ਕੀ ਹੈ ਫਾਇਦਾ ?
BMW ਦੀ ਵੈਬਸਾਈਟ ਮੁਤਾਬਕ ਦਸੰਬਰ ਮਹੀਨੇ 'ਚ BMW ਦੀ ਲਗਜ਼ਰੀ ਕਾਰ ਖਰੀਦਣ 'ਤੇ 1.50 ਲੱਖ 2 ਲੱਖ ਰੁਪਏ ਦਾ ਲਾਭ ਉਠਾ ਸਕਦੇ ਹੋ। BMW 5, BMW 3 Series ਦੇ ਮਾਡਲਾਂ 'ਤੇ 1.50 ਲੱਖ ਰੁਪਏ ਜਦਕਿ BMW X3, BMW X5 ਅਤੇ BMW X7 ਵਰਗੇ ਮਾਡਲਾਂ 'ਤੇ 2 ਲੱਖ ਰੁਪਏ ਤੱਕ ਦਾ ਫਾਇਦਾ ਹੋ ਸਕਦਾ ਹੈ। ਸਾਲ ਦਾ ਆਖਰੀ ਮਹੀਨਾ ਫਾਇਦੇ ਦੇ ਨਾਲ-ਨਾਲ ਤੁਹਾਨੂੰ ਲਗਜ਼ਰੀ ਗੱਡੀ ਦਾ ਮਾਲਕ ਵੀ ਬਣਾ ਸਕਦਾ ਹੈ।
