ਹਾਰਟ ਰੇਟ ਮਾਨੀਟਰਿੰਗ ਤੇ ਟੱਚਸਕਰੀਨ ਦੇ ਨਾਲ Gionee ਲਿਆਈ ਸਮਾਰਟ ‘ਲਾਈਫ’ ਵਾਚ

09/13/2019 4:57:46 PM

ਗੈਜੇਟ ਡੈਸਕ– ਚੀਨ ਦੀ ਟੈੱਕ ਕੰਪਨੀ Gionee ਭਾਰਤ ’ਚ ਫਿਰ ਤੋਂ ਆਪਣੀ ਪਕੜ ਮਜਬੂਤ ਕਰਨਾ ਚਾਹ ਰਹੀ ਹੈ। ਇਸ ਲਈ ਕੰਪਨੀ ਆਪਣੇ ਪ੍ਰੋਡਕਟਸ ਦੀ ਰੇਂਜ ਨੂੰ ਵਧਾਉਣ ਲੱਗੀ ਹੈ। ਕੰਪਨੀ ਦੀ ਰਣਨਿਤੀ ਹੈ ਕਿ ਉਹ ਹਰ ਪ੍ਰੋਡਕਟ ਸੈਮੈਂਟ ’ਚ ਆਪਣਾ ਗੈਜੇਟ ਉਪਲੱਬਧ ਕਰਵਾਏ। ਇਸੇ ਕੜੀ ’ਚ ਜਿਓਨੀ ਨੇ ਹੁਣ ਭਾਰਤ ’ਚ ਆਪਣਾ ਨਵੀਂ ਸਮਾਰਟ ਵਾਚ ਲਾਂਚ ਕੀਤੀ ਹੈ। ਉਥੇ ਹੀ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਜਿਓਨੀ ਨੇ ਆਪਣੇ ਸਮਾਰਟਫੋਨ ਐੱਫ 9 ਪਲੱਸ ਨੂੰ ਵੀ ਭਾਰਤ ’ਚ ਲਾਂਚ ਕੀਤਾ ਹੈ। ਇਕ ਮਹੀਨੇ ’ਚ ਦੋ ਪ੍ਰੋਡਕਟਸ ਨੂੰ ਲਾਂਚ ਕਰਕੇ ਜਿਓਨੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਹੁਣ ਦੂਜੀਆਂ ਕੰਪਨੀਆਂ ਨੂੰ ਸਖਤ ਟੱਕਰ ਦੇਣ ਲਈ ਤਿਆਰ ਹੈ। 

ਸ਼ਾਨਦਾਰ ਹੈ ਬੈਟਰੀ ਬੈਕਅਪ
ਜਿਓਨੀ ਸਮਾਰਟ ਲਾਈਫ ਵਾਚ 2,999 ਰੁਪਏ ਦੀ ਕੀਮਤ ਦੇ ਨਾਲ ਆਉਂਦੀ ਹੈ. ਕੰਪਨੀ ਨੇ ਇਸ ਨੂੰ ਖਾਸਤੌਰ ’ਤੇ ਨੌਜਵਾਨਾਂ ਲਈ ਡਿਜ਼ਾਈਨ ਕੀਤਾ ਹੈ। ਇਸ ਵਿਚ 24 ਘੰਟੇ ਦੇ ਬੈਟਰੀ ਬੈਕਅਪ ਦੇ ਨਾਲ ਹਾਰਟ ਰੇਟ ਮਾਨੀਟਰ, ਕੈਲਰੀ ਮੀਟਰ, ਫਿਟਨੈੱਸ ਅਤੇ ਹੈਲਥ ਟ੍ਰੈਕਰ ਦੇ ਨਾਲ ਕਈ ਸਪੋਰਟਸ ਟ੍ਰੈਕਿੰਗ ਐਕਟੀਵਿਟੀ ਫੀਚਰਸ ਮਿਲਦੇ ਹਨ। ਇਹ ਸਮਾਰਟਵਾਚ ਵਾਇਸ ਕਾਲ ਅਤੇ ਮੈਸੇਜ ਅਲਰਟ ਵੀ ਦਿੰਦੀ ਹੈ। ਹੈਲਥ ਟ੍ਰੈਕਿੰਗ ਦੀ ਐਕਿਉਰੇਸੀ ਲਈ ਇਹ ਸਮਾਰਟਵਾਚ ਗੂਗਲ ਫਿੱਟ ਅਤੇ ਸਟ੍ਰੈਵਾ ਵਰਗੇ ਐਪਸ ਸਪੋਰਟ ਦੇ ਨਾਲ ਆਉਂਦੀ ਹੈ। ਇਸ ਨਾਲ ਯੂਜ਼ਰਜ਼ ਆਪਣੇ ਫਿਟਨੈੱਸ ਡਾਟਾ ਨੂੰ ਥਰਡ ਪਾਰੀਟ ਐਪਸ ਦੇ ਨਾਲ ਵੀ ਸ਼ੇਅਰ ਕਰ ਸਕਦੇ ਹਨ। 

PunjabKesari

ਕਲਰ ਡਿਸਪਲੇਅ
ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ 1.3 ਇੰਚ ਦੀ ਟੱਚਸਕਰੀਨ ਸਪੋਰਟ ਵਾਲੀ ਆਈ.ਪੀ.ਐੱਸ. ਕਲਰ ਡਿਸਪਲੇਅ ਮਿਲੇਗੀ। ਇਹ ਸਮਾਰਟਵਾਚ ਸਟੇਨਲੈੱਸ ਸਟੀਲ ਗ੍ਰੇਡ 316L ਕੇਸਿੰਗ ਅਤੇ 2.5ਡੀ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਹਾਰਟ ਰੇਟ ਨੂੰ ਮਾਨੀਟਰ ਕਰਨ ਦੇ ਨਾਲ ਹੀ ਰਨਿੰਗ, ਸਾਇਕਲਿੰਗ, ਟ੍ਰੈਕਿੰਗ ਅਤੇ ਵਾਕਿੰਗ ਡਾਟਾ ਨੂੰ ਵੀ ਚੰਗੀ ਤਰ੍ਹਾਂ ਟ੍ਰੈਕ ਕਰਦੀ ਹੈ। 

ਐਂਡਰਾਇਡ, ਆਈ.ਓ.ਐੱਸ. ਨੂੰ ਕਰਦਾ ਹੈ ਸਪੋਰਟ
ਯੂਜ਼ਰਜ਼ ਦੀ ਫਿਟਨੈੱਸ ਦੀ ਰੀਅਲ ਟਾਈਮ ਟ੍ਰੈਕਿੰਗ ਲਈ ਜਿਓਨੀ ਦੀ ਇਹ ਸਮਾਰਟਵਾਚ G Buddy ਐਪ ਸਪੋਰਟ ਦੇ ਨਾਲ ਆਉਂਦੀ ਹੈ। ਇਹ ਐਪ ਗੂਗਲ ਫਿਟ ਵਰਗੇ ਥਰਡ ਪਾਰਟੀ ਐਪ ਦੇ ਡਾਟਾ ਨੂੰ ਵੀ ਸਿੰਕ ਕਰ ਲੈਂਦੀ ਹੈ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਜਿਓਨੀ ਸਮਾਰਟ ਲਾਈਫ ਵਾਚ ਐਂਡਰਾਇਡ 4.4 ਅਤੇ ਉਸ ਤੋਂ ਉਪਰ ਦੇ ਓ.ਐੱਸ. ਦੇ ਨਾਲ ਕੰਪੈਟਿਬਲ ਹੈ। ਉਥੇ ਹੀ ਆਈ.ਓ.ਐੱਸ. ਦੇ ਇਹ 8.0 ਅਤੇ ਉਸ ਤੋਂ ਉਪਰ ਦੇ ਵਰਜ਼ਨ ਨੂੰ ਸਪੋਰਟ ਕਰਦੀ ਹੈ। 

ਕੱਲ ਤੋਂ ਸ਼ੁਰੂ ਹੋਵੇਗੀ ਸੇਲ
ਕੰਪਨੀ ਨੇ ਇਸ ਸਮਾਰਟਵਾਚ ’ਚ 210mAh ਦੀ ਬੈਟਰੀ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੈਟਰੀ 30 ਦਿਨਾਂ ਤਕ ਸਮਾਰਟਵਾਚ ਨੂੰ ਸਟੈਂਬਾਈ ਮੋਡ ’ਚ ਰੱਖ ਸਕਦੀ ਹੈ। ਜਿਓਨੀ ਸਮਾਰਟ ਲਾਈਫ ਵਾਚ ਦੀ ਸੇਲ ਕੱਲ ਯਾਨੀ 14 ਸਤੰਬਰ ਤੋਂ ਫਲਿਪਕਾਰਟ ’ਤੇ ਸ਼ੁਰੂ ਹੋਵੇਗੀ। 


Related News