Gionee P7 Max ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

Tuesday, Jun 06, 2017 - 12:33 PM (IST)

Gionee P7 Max ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਆਪਣੇ ਪੀ 7 ਮੈਕਸ ਹੈਂਡਸੈਟ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਹੈ। ਇਸ ਫੋਨ ਨੂੰ ਪਿਛਲੇ ਸਾਲ 13,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਕੀਮਤ ਨੂੰ 3,000 ਰੁਪਏ ਘੱਟ ਕਰ ਦਿੱਤਾ ਗਿਆ ਹੈ। ਅਜਿਹੇ 'ਚ ਗਾਹਕ ਇਸ ਫੋਨ ਨੂੰ ਹੁਣ 10,999 ਰੁਪਏ 'ਚ ਖਰੀਦ ਸਕਦੇ ਹੈ। ਖਬਰਾਂ ਦੀ ਗੱਲ ਕਰੀਏ ਤਾਂ ਕਟੌਤੀ ਦੇ ਬਾਅਦ ਇਹ ਫੋਨ ਭਾਰਤੀ ਮਾਰਕੀਟ 'ਚ ਮੌਜ਼ੂਦ ਸ਼ਿਓਮੀ, ਵੀਵੋ, ਓਪੋ ਸਮੇਤ ਕਈ ਕੰਪਨੀਆਂ ਨੂੰ ਸਖਤ ਟੱਕਰ ਦੇ ਸਕਦਾ ਹੈ।
ਫੀਚਰਸ-
ਇਸ 'ਚ 5.5 ਇੰਚ ਦਾ ਐੱਚ.ਡੀ ਆਈ.ਪੀ.ਐੱਸ. ਡਿਸਪਲੇ ਦਿੱਤਾ ਗਿਆ ਹੈ। ਜਿਸਦਾ ਰੈਜ਼ੋਲੂਸ਼ਨ 720*1280 ਹੈ। ਇਸ ਦੀ ਪਿਕਸਲ ਡੇਂਸਿਟੀ  400 ਪੀ.ਪੀ.ਆਈ. ਹੈ।  ਇਹ ਫੋਨ 2.2 ਗੀਗਾਹਰਟਜ਼ ਮੀਡੀਆਟੇਕ ਐੱਮ.ਟੀ. 6595 ਆਕਟਾ-ਕੋਰ ਪ੍ਰੋਸੈਸਰ  ਅਤੇ 3GB ਰੈਮ ਨਾਲ ਲੈਸ ਹੈ । ਗ੍ਰਾਫਿਕਸ ਦੇ ਲਈ ਇਸ 'ਚ ਜੀ.6200 ਜੀ.ਪੀ.ਯੂ. ਦਿੱਤਾ ਗਿਆ ਹੈ। ਇਸ 'ਚ 32GBਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਸਹਾਇਤਾ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ।  ਇਹ ਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਕੰਮ ਕਰਦੇ ਹੈ। 
ਫੋਨ ਨੂੰ ਪਾਵਰ ਦੇਣ ਦੇ ਲਈ ਇਸ 'ਚ 3100mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਡਿਊਲ ਮਾਈਕ੍ਰੋਸਿਮ ਅਤੇ ਡਿਊਲ ਸਟੈਂਡਬਾਏ ਦੇ ਨਾਲ ਆਉਦਾ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ ਐੱਲ .ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ ਨਾਲ ਹੀ ਸਕਰੀਨ ਫਲੈਸ਼ ਦੇ ਨਾਲ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟਵਿਟੀ ਦੇ ਲਈ ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ, ਏ-ਜੀ.ਪੀ.ਐੱਸ, ਐੱਫ. ਐੱਮ. ਰੇਡੀਓ ਅਤੇ ਮਾਈਕ੍ਰੋ ਯੂ.ਐੱਸ. ਬੀ. ਵਰਗੇ ਫੀਚਰਸ ਦਿੱਤੇ ਗਏ ਹੈ।


Related News