ਸਕੂਲਾਂ ’ਚੋਂ ਛੁੱਟੀ ਸਮੇਂ ਹੋਈ ਪੁਲਸ ਦੀ ਰੇਡ, ਭੂੰਡ ਆਸ਼ਕਾਂ ਨੂੰ ਦਿੱਤੀ ਚਿਤਾਵਨੀ
Saturday, Jul 05, 2025 - 02:33 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਹਿਬ ਦੇ ਸਕੂਲਾਂ ਦੇ ਲੱਗਣ ਅਤੇ ਛੁੱਟੀ ਹੋਣ ਸਮੇਂ ਸਕੂਲੀ ਵਿਦਿਆਰਥਣਾਂ ਪਿੱਛੇ ਗੇੜੀਆਂ ਮਾਰਨ ਵਾਲੇ ਸਿਰਫਿਰੇ ਆਸ਼ਕਾਂ ਦੀਆਂ ਅੱਜ ਭਾਜੜਾਂ ਪੈਂਦੀਆਂ ਨਜ਼ਰ ਆਈਆਂ। ਸਥਾਨਕ ਚੌਕੀ ਇੰਚਾਰਜ ਏ.ਐੱਸ.ਆਈ. ਸਮਰਜੀਤ ਸਿੰਘ ਵੱਲੋਂ ਅਚਨਚੇਤ ਆਪਣੀ ਪੁਲਸ ਟੀਮ ਨਾਲ ਸ਼ਹਿਰ ਦੇ ਸਰਕਾਰੀ ਕੰਨਿਆ ਸਕੂਲ, ਖਾਲਸਾ ਸਕੂਲ, ਖਾਲਸਾ ਕਾਲਜ ਅਤੇ ਸ਼ਹਿਰ ’ਚ ਪੁਲਸ ਦੀ ਮੌਜੂਦਗੀ ਦਿਖਾਉਂਦੇ ਹੋਏ ਸ਼ਹਿਰ ਦੀਆਂ ਸੜਕਾਂ, ਸਕੂਲਾਂ, ਕਾਲਜਾਂ ਦੇ ਇਰਦ ਗਿਰਦ ਮੰਡਰਾ ਰਹੇ ਭੂੰਡ ਆਸ਼ਕਾਂ ਨੂੰ ਖਦੇੜਦੇ ਹੋਏ ਭਾਜੜਾਂ ਪੁਆਈਆਂ ਅਤੇ ਇਕ ਦੋ ਸਿਰਫਿਰਿਆਂ ਨੂੰ ਕਾਬੂ ਵੀ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਕਾਬੂ ਕੀਤੇ ਸਿਰਫਿਰੇ ਆਸ਼ਕਾਂ ਨੂੰ ਅੱਗੇ ਤੋਂ ਬਿਨਾਂ ਵਜ੍ਹਾ ਸਕੂਲਾਂ, ਕਾਲਜਾਂ ਅਤੇ ਸੜਕਾਂ ’ਤੇ ਘੁੰਮਣ ਤੋਂ ਵਰਜਦਿਆ ਉਨ੍ਹਾਂ ਛੱਡ ਦਿੱਤਾ ਪਰ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇ ਉਹ ਦੁਬਾਰਾ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨਜ਼ਰ ਆਏ ਤਾਂ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਚਾਰਜ ਸਿਟੀ ਸ੍ਰੀ ਅਨੰਦਪੁਰ ਸਹਿਬ ਦੀ ਇਸ ਕਾਰਵਾਈ ਨਾਲ ਸਕੂਲਾਂ, ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਸ ਲਈ ਉਨ੍ਹਾਂ ਇੰਚਾਰਜ ਸਮਰਜੀਤ ਸਿੰਘ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਇਹ ਮੁਹਿੰਮ ਅੱਗੇ ਤੋਂ ਵੀ ਇਸੇ ਤਰ੍ਹਾਂ ਚਲਾਈ ਜਾਵੇ ਤਾਂ ਜੋ ਸਾਡੀਆਂ ਬੱਚੀਆਂ ਬਿਨਾਂ ਕਿਸੇ ਡਰ ਭੈਅ ਤੋਂ ਕਿਤੇ ਵੀ ਆ ਜਾ ਸਕਣ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਦੱਸਣਯੋਗ ਹੈ ਕਿ ਜਦੋਂ ਦੇ ਏ.ਐੱਸ.ਆਈ. ਸਮਰਜੀਤ ਸਿੰਘ ਨੇ ਬਤੌਰ ਚੌਕੀ ਇੰਚਾਰਜ ਆਪਣਾ ਅਹੁਦਾ ਸੰਭਾਲਿਆ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵੱਲੋਂ ਜਿੱਥੇ ਨਸ਼ਿਆਂ ਦੇ ਖਿਲਾਫ ਬੜੀ ਸਖ਼ਤ ਮੁਹਿੰਮ ਚਲਾਈ ਹੋਈ ਹੈ ਤੇ ਕਈ ਨਸ਼ੇੜੀਆਂ ਨੂੰ ਕਾਬੂ ਕੀਤਾ ਹੈ, ਉੱਥੇ ਹੀ ਉਨ੍ਹਾਂ ਵੱਲੋਂ ਭੂੰਡ ਆਸ਼ਕਾਂ ਨੂੰ ਵੀ ਭਾਜੜਾਂ ਪਵਾਈਆਂ ਹੋਈਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ ਪਤਨੀ ਤੇ ਨੂੰਹ-ਪੁੱਤ ਨੂੰ ਮਾਰ 'ਤੀਆਂ ਗੋਲੀਆਂ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8